AgroStar Krishi Gyaan
Pune, Maharashtra
26 May 19, 06:00 PM
ਪਸ਼ੂ ਪਾਲਣਵੈਟਰਨਰੀ ਸਾਇੰਸ ਸੈਂਟਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ।
ਬਿਆਹੁਣ ਤੋਂ ਪਹਿਲਾਂ ਪਸ਼ੂਆਂ ਦੀ ਸਹੀ ਦੇਖਭਾਲ
ਸਾਨੂੰ ਪਹਿਲਾਂ ਬਿਆਹੁਣ ਦੀ ਅਵਧੀ ਵਿੱਚ ਦੇਖਭਾਲ ਕਿਉਂ ਕਰਨੀ ਚਾਹੀਦੀ ਹੈ? ਦੁਧਾਰੂ ਪਸ਼ੂਆਂ ਲਈ, ਗਾਵਾਂ ਅਤੇ ਮੱਝਾਂ ਦੀ ਹਰ 13 ਜਾਂ 14 ਮਹੀਨਿਆਂ ਵਿੱਚ ਬਿਆਹੁਣ ਵਿੱਚ ਸਮਰੱਥ ਹੁੰਦਿਆਂ ਹਨ ਅਤੇ ਸਿਹਤਮੰਦ ਵੱਛੇ ਦਾ ਜਨਮ ਹੋਣਾ ਚਾਹੀਦਾ ਹੈ। ਇਸਲਈ, 3-4 ਮਹੀਨਿਆਂ ਦੇ ਬਿਆਹੁਣ ਦੀ ਅਵਧੀ ਤੋਂ ਬਾਅਦ, ਪਸ਼ੂਆਂ ਨੂੰ ਗਰਮੀ ਵਿੱਚ ਆਉਣਾ ਚਾਹੀਦਾ ਹੈ ਅਤੇ ਗਰਭਧਾਰਣ ਦੇ 1-2 ਵਾਰ ਬਾਅਦ ਗਰਭਵਤੀ ਹੋਣਾ ਚਾਹੀਦਾ ਹੈ। ਬਿਆਹੁਣ ਤੋਂ ਪਹਿਲਾਂ ਦੀ ਅਵਧੀ ਦੇ ਆਖਰੀ ਤਿੰਨ ਮਹੀਨਿਆਂ ਵਿੱਚ 1. ਪਸ਼ੂਆਂ ਨੂੰ ਲੰਮੇ ਸਮੇਂ ਤਕ ਪਾਣੀ ਵਿੱਚ ਨਹੀਂ ਰਹਿਣਾ ਚਾਹੀਦਾ, ਜਾਂ ਪਹਾੜੀ ਜਾਂ ਪਥਰੀਲੇ ਇਲਾਕਿਆਂ ਵਿੱਚ ਨਹੀਂ ਜਾਣਾ ਚਾਹੀਦਾ, ਇਹ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਪ੍ਰਜਨਨ ਦੇ ਮਾਰਗ ਜਾਂ ਭਰੂਣ ਦੇ ਹਿਲਣ ਦੇ ਕਾਰਨ ਪਸ਼ੂ ਦੀ ਬੱਚੇਦਾਨੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਡਿਲੀਵਰੀ ਮੁਸ਼ਕਿਲ ਹੋ ਸਕਦੀ ਹੈ ਜਾਂ ਦੋਨੋ ਪਸ਼ੂ ਮਾਂ ਅਤੇ ਭਰੂਣ ਦੀ ਮੌਤ ਦੀ ਸੰਭਾਵਨਾ ਬਣ ਸਕਦੀ ਹੈ। 2. ਪਸ਼ੂਆਂ ਨੂੰ ਅਜਿਹਾ ਖਾਣਾ ਨਾ ਦਵੋ, ਜਿਸ ਨਾਲ ਉਹ ਆਫਰ ਜਾਣ। 3. ਜੇਕਰ ਕੋਈ ਪ੍ਰੀ-ਪਾਰਟਮ ਪ੍ਰੋਲੈਪਸ (ਡਿਲੀਵਰੀ ਦੇ ਸਮੇਂ ਤੋਂ ਪਹਿਲਾਂ ਇਕ ਜਾਂ ਵੱਧ ਉਰੋਜੇਨਿਟਲ ਢਾਂਚਿਆਂ ਦਾ ਫੈਲਾਅ ਹੋਣਾ) ਹੋਵੇ, ਤਾਂ ਪਸ਼ੂ ਨੂੰ ਪਸ਼ੂ ਦੇ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ਅਤੇ ਡਾਕਟਰ ਦਾ ਸੁਝਾਅ ਲੈਣਾ ਚਾਹੀਦਾ ਹੈ। 4. ਜੇਕਰ ਕਿਸੇ ਪਸ਼ੂ ਵਿੱਚ ਪ੍ਰੀ-ਪਾਰਟਮ ਪ੍ਰੋਲੈਪਸ ਦਾ ਇਤੀਹਾਸ ਹੋਵੇ, ਤਾਂ ਇਸਨੂੰ ਐਵੇਂ ਬੰਨਣਾ ਚਾਹੀਦਾ ਹੈ ਕਿ ਪਸ਼ੂ ਦੀ ਅੱਗਲੀ ਲੱਤਾਂ ਢਲਾਣ ਤੇ ਹੋਣ।
5. ਗਾਵਾਂ-ਮੱਝਾਂ ਵਿੱਚ ਆਖਿਰੀ ਤਿੰਨ ਮਹੀਨੇ ਬਹੁਤ ਨਾਜ਼ੁਕ ਹੁੰਦੇ ਹਨ। ਪਸ਼ੂ ਨੂੰ ਆਪਣੇ ਨਾਲ-ਨਾਲ ਵੱਧ ਰਹੇ ਭਰੂਣ ਦੀ ਵੀ ਦੇਖਭਾਲ ਕਰਨੀ ਪੈਂਦੀ ਹੈ। ਇਸ ਲਈ, ਇਸ ਸਮੇਂ ਦੌਰਾਨ, ਇਸ ਨੂੰ ਲੋੜੀਂਦੀ ਮਾਤਰਾ ਵਿੱਚ ਪੋਸ਼ਕ ਭੋਜਨ (ਖਣਿਜ, ਲੂਣ ਰੱਲਾਕੇ ਸੁੱਕਾ-ਹਰਾ ਚਾਰਾ) ਦੀ ਲੋੜ ਹੁੰਦੀ ਹੈ, ਪਸ਼ੂਆਂ ਦੀ ਦੀ ਸਹੀ ਸਫਾਈ ਅਤੇ ਪਸ਼ੂਆਂ ਲਈ ਵਿਸ਼ੇਸ਼ ਇਲਾਜ ਮੁਹੱਈਆ ਕਰਵਾਉਣੇ ਚਾਹੀਦੇ ਹਨ। ਹਵਾਲਾ: ਵੈਟਰਨਰੀ ਸਾਇੰਸ ਸੈਂਟਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ। ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
764
17