AgroStar Krishi Gyaan
Pune, Maharashtra
01 Jul 19, 11:30 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਅਸੀਂ ਇੱਕ ਕ੍ਰਸ਼ੀ ਪ੍ਰਧਾਨ ਦੇਸ਼ ਵਿੱਚ ਰਹਿੰਦੇ ਹਾਂ!
ਜੇਕਰ ਕਦੇ ਵੀ ਭਾਰਤ ਵਿੱਚ ਖੇਤੀ ਦੇ ਵਾਰੇ ਚਰਚਾ ਹੁੰਦੀ ਹੈ, ਤਾਂ ਹਮੇਸ਼ਾ ਇਹ ਪੱਕੇ ਤੌਰ ਕਿਹਾ ਜਾਂਦਾ ਹੈ ਕਿ 'ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ।' ਇਹ ਗੱਲ ਹਰੇਕ ਪੀੜੀ ਦੂਆਰਾ ਕਹੀ ਜਾਂਦੀ ਹੈ। ਲੇਕਿਨ, ਖੇਤੀ ਦੀ ਅਰਥ ਵਿਵਸਥਾ ਦੇ ਲਈ ਕੋਈ ਕਿੰਨੀ ਗਹਰਾਈ ਨਾਲ ਮਹਿਸੂਸ ਕਰ ਸਕਦਾ ਹੈ, ਇਹ ਮੈਂ ਹਾਲ ਹੀ ਵਿੱਚ ਯੂਰੋਪ ਵਿੱਚ ਅਨੁਭਵ ਕੀਤਾ। ਮੇਰੇ ਸਾਥੀ ਅਤੇ ਮੈਨੂੰ ਹਾਲ ਹੀ ਵਿੱਚ ਨੀਦਰਲੈਂਡ, ਯੂਰਪ ਵਿੱਚ ਕੁਝ ਸਮਾਂ ਲਈ ਟ੍ਰੇਨਿੰਗ ਲਈ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਮੈਨੂੰ ਇਕ ਹਫਤੇ ਤਕ ਇੱਥੇ ਰਹਿਣ ਦੇ ਦੌਰਾਨ, ਮੈਨੂੰ ਕਈ ਸਾਰੀ ਚੀਜਾਂ ਨੂੰ ਵੇਖਣ ਅਤੇ ਅਨੁਭਵ ਕਰਨ ਦੀ ਸਹੂਲਤ ਮਿਲੀ। ਕਿਉਂਕੀ ਇਸ ਯਾਤਰਾ ਦਾ ਉਦੇਸ਼ ਖੇਤੀ ਵਿੱਚ ਨਵੀਨਤਮ ਤਕਨਾਲੋਜੀ ਵਾਰੇ ਸਿਖਲਾਈ ਦੇਣਾ ਸੀ, ਇਸਲਈ ਸਾਨੂੰ ਕਈ ਸਾਰੇ ਖੇਤੀ-ਮਾਹਰਾਂ, ਕਿਸਾਨਾਂ, ਅਤੇ ਖੇਤ ਦੇ ਮਜਦੂਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਹਨਾਂ ਗੱਲਾਬਾਤਾਂ ਦੇ ਦੌਰਾਨ, ਮੈਂ ਜਾਣਿਆ ਕਿ ਡੱਚ ਲੋਕ ਬਹੁਤ ਜਿਆਦਾ ਅਨੁਸ਼ਾਸਿਤ, ਸ਼ਾਂਤ ਅਤੇ ਕੰਮ ਨੂੰ ਪਿਆਰ ਕਰਨ ਵਾਲੇ ਲੋਕ ਹਨ। ਇਸ ਯਾਤਰਾ ਦੇ ਅਖੀਰ ਦਿਨ ਦੇ ਦੌਰਾਨ, ਅਸੀਂ ਪੰਜ ਤਾਰਾ ਹੋਟਲ ਗਏ ਸੀ ਅਤੇ ਪੂਰੇ ਬੋਰਡ ਨੂੰ ਮਿਲੇ ਸੀ। ਉੱਥੇ ਲਿਖੇ ਕੁਝ ਸ਼ਬਦਾਂ ਨੇ ਮੇਰਾ ਦਿਲ ਪਿਘਲਾ ਦਿੱਤਾ ਅਤੇ ਮੇਰੇ ਦਿਮਾਗ ਵਿੱਚ ਕੁਝ ਸਵਾਲ ਆਏ। ਬੋਰਡ ਨੇ ਪੜ੍ਹਿਆ “ਇਹ ਨਾਸ਼ਤਾ ਡੱਚ (ਯੂਰਪੀ) ਕਿਸਾਨਾਂ ਅਤੇ ਉਹਨਾਂ ਦੇ ਭਾਈਚਾਰੇ ਦਾ ਸਮਰਥਨ ਕਰਦੇ ਹਾਂ”ਅਤੇ ਇਹ ਬੋਰਡ ਫਲਾਂ, ਟਮਾਟਰਾਂ, ਖੀਰੇ ਸਲਾਦ, ਹਰੀ ਸਬਜਿਆਂ ਅਤੇ ਕਈ ਦੁੱਧ ਦੇ ਉਤਪਾਦਾਂ (ਜਿਵੇਂ ਕਿ ਲੱਸੀ, ਦਹੀ, ਮੱਖਣੀ), ਕਈ ਫਲਾਂ ਦੇ ਜੂਸ, ਸ਼ਹਿਦ ਅਤੇ ਹੋਰ ਖਾਣੇ ਦੇ ਸਮਾਨ ਨਾਲ ਭਰੇ ਡੱਬਿਆਂ ਨਾਲ ਭਰਿਆ ਹੋਇਆ ਸੀ। ਉਥੇ “ਇਥੇ ਦਿੱਤਾ ਸਾਰਾ ਉਤਪਾਦਨ ਲੋਕਲ ਵਿੱਚ ਉਗਾਇਆ ਗਿਆ ਹੈ, ਇਹਨਾਂ ਵਿੱਚ ਨਕਲੀ ਖੰਡ ਨਹੀਂ ਪਾਈ ਗਈ, ਅਤੇ ਸਾਰੀ ਪੈਕੇਜਿੰਗ ਵਾਤਾਵਰਣ ਦੇ ਅਨੁਕੂਲ ਹੈ”ਵਰਗੇ ਸੰਦੇਸ਼ ਸੀਗੇ। ਉਥੇ ਕੁਝ ਪੈਰੇ ਉਹਨਾਂ ਖੇਤਾਂ ਦੇ ਵੱਲੋਂ ਲਿਖੇ ਗਏ ਸੀ ਜਿਥੋਂ ਹੋਟਲ ਨੇ ਇਹਨਾਂ ਨੂੰ ਖਰੀਦੀਆ ਸੀ। “ਅਸੀਂ ਸਮਾਜ ਵਿੱਚ ਉਹਨਾਂ ਲੋਕਾਂ ਲਈ ਥਾਂ ਬਣਾਉਂਦੇ ਹਾਂ, ਜੋ ਆਪਣੀ ਨੌਕਰੀਆਂ ਕਰਨ ਲਈ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ। ਇਥੇ ਕੰਮ ਕਰਨ ਵਾਲੇ ਲੋਕ ਆਪਣੇ ਕੰਮਾ ਨੂੰ ਪਿਆਰ ਕਰਦੇ ਹਨ ਅਤੇ ਸਾਡੇ ਸਰਪ੍ਰਸਤਾਂ ਲਈ ਸਭਤੋਂ ਜਿਆਦਾ ਸੁਆਦੀ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਬਣਾਉਣ ਲਈ ਵਚਨਬੱਧ ਹਨ।” ਸਭਤੋਂ ਹੇਠਾਂ ਇਹ ਵੀ ਲਿਖਿਆ ਸੀ ਕਿ, “ਅਗਲੀ ਪੀੜ੍ਹੀ ਨੂੰ ਇਹ ਯਾਦ ਰੱਖਣਾ ਜਰੂਰੀ ਹੈ ਕਿ ਸਿਹਤਮੰਦ ਖਾਣੇ, ਕਿਸਾਨਾਂ ਅਤੇ ਖੇਤਾਂ ਦੇ ਵਿਚਕਾਰ ਬਹੁਤ ਮਜਬੂਤ ਰਿਸ਼ਤਾ ਹੁੰਦਾ ਹੈ ਅਤੇ ਇਸਨੂੰ ਹਮੇਸ਼ਾ ਲਈ ਗੈਰ ਪ੍ਰਭਾਵਿਤ ਰੱਖਣਾ ਜਰੂਰੀ ਹੈ।” ਦੋਸਤੋਂ, ਇਹ ਬਹੁਤ ਛੋਟਾ ਜਿਹਾ ਸ਼ਬਦ ਹੈ, ਪਰ ਇਹ ਉਕਸਾਉਂਦਾ ਅਤੇ ਸਮਾਜ ਵਿੱਚ ਜਾਗਰੂਕਤਾ ਵਧਾਉਂਦਾ ਹੈ। ਇਸਨੂੰ ਪੜ੍ਹ ਕੇ ਮੈਨੂੰ ਲਗਾ ਕਿ ਖਪਤਕਾਰ ਅਤੇ ਕਿਸਾਨਾਂ ਨੂੰ ਸਾਡੇ ਦੇਸ਼ ਵਿੱਚ ਬਹੁਤ ਘਟ ਅਧਿਕਾਰ ਜਾਂ ਨਿਆਂ ਮਿਲਿਆ ਹੈ। ਤਾਂ, ਕੀ ਅਸੀਂ ਸੱਚੀ ਖੇਤੀ ਪ੍ਰਦਾਨ ਦੇਸ਼ ਵਿੱਚ ਰਹਿੰਦੇ ਹਾਂ? ਸਾਡਾ ਦੇਸ਼ ਬੇਹਿਸਾਬ ਵਿਚਾਰਾਂ ਨਾਲ ਚੱਲਦਾ ਹੈ, ਪਰ ਕੀ ਅਸੀਂ ਅਜਿਹੇ ਵਿਚਾਰਾਂ ਨੂੰ ਲਾਗੂ ਕਰਨ ਵਿੱਚ ਚੰਗੇ ਹਾਂ? ਕੀ ਖੇਤ ਦੀ ਪੈਦਾਵਾਰ ਸਿਹਤਮੰਦ ਅਤੇ ਸੁਰੱਖਿਅਤ ਹੈ? ਕੀ ਅਸੀਂ ਜਹਰੀਲਾ ਖਾਣੇ ਦਾ ਉਤਪਾਦਨ ਕਰਦੇ ਹਾਂ? ਕੀ ਉਪਭੋਕਤਾ ਕਿਸਾਨਾਂ ਦੇ ਉਤਪਾਦਨ ਦਾ ਮੁੱਲ ਪਾਉਂਦੇ ਹਨ? ਠੇਲੀਆਂ ਅਤੇ ਫੂਟਪਾਥ ਤੋਂ ਬਹੁਤ ਹੀ ਘਟ ਕੀਮਤ ਤੇ ਸਬਜਿਆਂ ਖਰੀਦਣ ਵਾਲੇ ਲੋਕਾਂ ਨੂੰ ਸਮਾਜਿਕ ਤੌਰ ਤੇ ਏਅਰ ਕੰਡੀਸ਼ਨ ਵਾਲੇ ਮਾਲਾਂ ਵਿੱਚੋਂ ਉਤਪਾਦ ਜਿਵੇਂ ਕਿ ਕਪੜੇ, ਜੂਤੇ ਅਤੇ ਕੋਸਮੇਟਿਕ ਖਰੀਦਣ ਵਾਰੇ ਜਾਗਰੂਕਤਾ ਹੈ? ਇਸ ਸਿਨੇਰਿਓ ਤੋਂ ਕੁਝ ਸਿੱਖੋ, ਕੀ ਅਸੀਂ ਇਸ ਮੁਤਾਬਕ ਬਦਲ ਰਹੇ ਹਾਂ ਜਾਂ ਫਿਰ ਬਸ ਇਹ ਸੋਚਦੇ ਰਹਿੰਦੇ ਹਾਂ ਕਿ ਅਸੀਂ ਖੇਤੀ ਪ੍ਰਧਾਨ ਦੇਸ਼ ਦੇ ਵਾਸੀ ਹਾਂ? ਅਸੀਂ ਆਸ਼ਾ ਕਰਦੇ ਹਾਂ ਕਿ ਇਹ ਲੇਖ ਖੇਤੀ ਅਰਥ ਵਿਵਸਥਾ ਦੇ ਦੋਨਾਂ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੇ ਅਤੇ ਉਹਨਾਂ ਨੂੰ ਅਹਿਸਾਸ ਦਵਾਏਗਾ ਕਿ ਖੇਤੀ ਹੀ ਸਾਡੀ ਜੜ੍ਹ ਹੈ। ਇਹ ਦੋ ਕਿਸਮਾਂ ਦੇ ਲੋਕਾਂ ਤੇ ਲਾਗੂ ਹੁੰਦਾ ਹੈ; ਪਹਿਲੇ, ਉਹ ਲੋਕ ਜੋ ਇਹ ਸੱਚ ਮੰਨਦੇ ਨੇ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਉਹਨਾਂ ਨੂੰ ਇਹ ਸਹੀ ਤਰ੍ਹਾਂ ਸਮਝਣਾ ਪਵੇਗਾ ਕਿ ਅਸਲ ਵਿੱਚ ਖੇਤੀ ਪ੍ਰਧਾਨ ਦੇਸ਼ ਕਿਵੇਂ ਦਾ ਹੁੰਦਾ ਹੈ ਅਤੇ ਦੂਜੇ, ਉਹ ਲੋਕ ਜੋ ਮੰਨਦੇ ਹੀ ਨਹੀਂ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ, ਇਹ ਲੇਖ ਉਹਨਾਂ ਨੂੰ ਇਹ ਸਾਬਤ ਕਰਨ ਵਿੱਚ ਮਦਦ ਕਰੇਗਾ। ਸਰੋਤ: ਤੇਜਸ ਕੋਲਹੇ, ਸੀਨੀਅਰ ਖੇਤੀ ਵਿਗਿਆਨਕ ਐਗਰੋਸਟਰ ਸੈਂਟਰ ਆਫ ਐਕਸੀਲੈਂਸ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
391
0