AgroStar Krishi Gyaan
Pune, Maharashtra
22 Sep 19, 06:30 PM
ਪਸ਼ੂ ਪਾਲਣਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ
ਚੋਕਰ ਦਾ ਯੂਰੀਆ ਉਪਚਾਰ ਪੌਸ਼ਟਿਕ ਮੁੱਲ ਨੂੰ ਸੁਧਾਰਦਾ ਹੈ
ਜਾਣ-ਪਛਾਣ: ਚੋਕਰ ਜਾਂ ਛਾਣ ਦਾ ਯੂਰੀਆ ਦੇ ਨਾਲ ਉਪਚਾਰ ਇਸ ਦੇ ਪੋਸ਼ਣ ਸੰਬੰਧੀ ਮਹੱਤਵ ਅਤੇ ਪ੍ਰੋਟੀਨ ਦੀ ਮਾਤਰਾ ਨੂੰ ਲਗਭਗ 9% ਵਧਾਉਂਦਾ ਹੈ। ਜੇ ਯੂਰੀਆ ਉਪਚਾਰ ਵਾਲਾ ਚਾਰਾ ਪਸ਼ੂਆਂ ਨੂੰ ਖੁਆਇਆ ਜਾਂਦਾ ਹੈ ਤਾਂ ਪਸ਼ੂਆਂ ਦੀ ਖੁਰਾਕ ਵਿਚ ਨਿਯਮਤ ਚਾਰੇ ਵਿਚ 30% ਦੀ ਕਮੀ ਆ ਸਕਦੀ ਹੈ।
ਉਪਚਾਰ: ਉਪਚਾਰ ਵਾਸਤੇ 40 ਲੀਟਰ ਪਾਣੀ ਵਿਚ 4 ਕਿਲੋ ਯੂਰੀਆ ਘੋਲੋ। ਇਕ ਕੁਇੰਟਲ ਫੂਸ ਨੂੰ ਜ਼ਮੀਨ ਤੇ ਇਸ ਤਰ੍ਹਾਂ ਫੈਲਾਓ ਕਿ ਪਰਤ ਦੀ ਮੋਟਾਈ ਲਗਭਗ 3 ਤੋਂ 4 ਇੰਚ ਹੋਵੇ। ਤਿਆਰ ਕੀਤੇ 40 ਲੀਟਰ ਘੋਲ ਨੂੰ ਸਪ੍ਰਿੰਕਲਰ ਦੇ ਨਾਲ ਇਸ ਉਤੇ ਛਿੜਕੋ। ਆਪਣੇ ਪੈਰਾਂ ਨਾਲ ਫੂਸ ਨੂੰ ਚੰਗੀ ਤਰ੍ਹਾਂ ਦਬਾਓ। ਇਸ ਦਬਾਏ ਹੋਏ ਹਿੱਸੇ ਉੱਤੇ ਇਕ ਕੁਇੰਟਲ ਫੂਸ ਫੈਲਾਓ, 40 ਲਿਟਰ ਪਾਣੀ 4 ਕਿਲੋ ਯੂਰੀਆ ਵਿਚ ਘੋਲੋ ਅਤੇ ਫਿਰ ਇਕ ਸਪ੍ਰਿੰਕਲਰ ਦੇ ਨਾਲ ਇਸਨੂੰ ਛਿੜਕ ਦਿਓ ਅਤੇ ਇਸ ਪਰਤ ਨੂੰ ਦਬਾਓ। ਹਰ 100 ਕਿਲੋ ਦੀ 10 ਪਰਤਾਂ ਰੱਖੋ, ਘੋਲ ਨੂੰ ਸਪਰੇਅ ਕਰੋ ਅਤੇ ਇਸ ਨੂੰ ਹਰ ਸਮੇਂ ਦਬਾਓ। ਉਪਚਾਰ ਕੀਤੇ ਫੂਸ ਨੂੰ ਪਲਾਸਟਿਕ ਤਾਰਪੌਲਿਨ ਦੇ ਨਾਲ ਢੱਕੋ ਅਤੇ ਜ਼ਮੀਨ ਨਾਲ ਲਗਣ ਵਾਲੇ ਕਿਨਾਰੇ ਤੇ ਮਿੱਟੀ ਪਾਓ। ਤਾਂ ਜੋ ਬਾਅਦ ਦੇ ਪੜਾਅ 'ਤੇ ਬਣੀ ਹੋਈ ਗੈਸ ਬਾਹਰ ਨਾ ਆਵੇ। ਘੱਟੋ ਘੱਟ ਇਕ ਟਨ ਫੂਸ ਦਾ ਉਪਚਾਰ ਇਕ ਸਮੇਂ ਤੇ ਹੀ ਕੀਤਾ ਜਾਣਾ ਚਾਹੀਦਾ ਹੈ। ਉਪਚਾਰ ਵਾਸਤੇ ਪੱਕੀਆਂ ਫਰਸ਼ਾਂ ਢੁੱਕਵੀਂ ਹੁੰਦੀਆਂ ਹਨ ਅਤੇ ਬੰਦ ਕਮਰੇ ਵਿੱਚ ਸੁਵਿਧਾਜਨਕ ਹੁੰਦੀ ਹੈ। ਗਰਮੀਆਂ ਦੇ 21 ਦਿਨਾਂ ਅਤੇ ਸਰਦੀਆਂ ਜਾਂ ਮੌਨਸੂਨ ਦੇ 26 ਦਿਨਾਂ ਬਾਅਦ, ਉਪਚਾਰ ਕੀਤਾ ਫੂਸ ਖੋਲ੍ਹੋ। ਪਸ਼ੂਆਂ ਨੂੰ ਖੁਆਉਣ ਤੋਂ ਪਹਿਲਾਂ ਤਕਰੀਬਨ 10 ਮਿੰਟ ਲਈ ਫੂਸ ਨੂੰ ਖੁੱਲੀ ਹਵਾ ਵਿਚ ਫੈਲਾਓ ਤਾਂ ਜੋ ਗੈਸ ਫਿੱਕੀ ਪੈ ਜਾਵੇ। ਸ਼ੁਰੂਆਤ ਵਿਚ, ਪਸ਼ੂਆਂ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਉਪਚਾਰ ਕੀਤਾ ਚਾਰਾ ਖਵਾਓ। ਸਰੋਤ: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
404
1