AgroStar Krishi Gyaan
Pune, Maharashtra
12 Aug 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਫਸਲ ਦੇ ਇਕੋਸਿਸਟਮ ਵਿੱਚ ਜਾਲ ਵਾਲੀਆਂ ਫਸਲਾਂ ਖੇਤ ਅਤੇ ਬਾਗਬਾਨੀ ਫਸਲ ਦੇ ਕੀੜੇ ਮਕੌੜਿਆਂ ਦੇ ਨਿਯੰਤ੍ਰਣ ਵਿੱਚ ਮਦਦ ਕਰਦੀਆਂ ਹਨ
ਥੋੜੇ ਜਿਹੇ ਖੇਤਰ ਵਿਚ ਜਾਂ ਖੇਤ ਵਿਚ ਅਤੇ ਉਸ ਦੇ ਦੁਆਲੇ ਬੀਜੀ ਗਈ ਫਸਲ ਨੂੰ ਜਾਲ ਦੀ ਫਸਲ ਕਹਿੰਦੇ ਹਨ ਅਤੇ ਮੁੱਖ ਫਸਲ ਦੇ ਕੀੜੇ ਮਕੌੜੇ ਇਸ ਫਸਲ ਨੂੰ ਤਰਜੀਹ ਦਿੰਦੇ ਹਨ। ਜਾਲ ਦੀ ਫਸਲ ਨੂੰ ਵਾਧੂ ਆਮਦਨੀ ਦੇ ਮਕਸਦ ਨਾਲ ਨਹੀਂ ਬੀਜਿਆ ਜਾਂਦਾ। ਮਾਦਾ ਬਾਲਗ ਕੀੜੇ-ਮਕੌੜੇ ਮੁੱਖ ਫਸਲ ਦੀ ਤੁਲਨਾ ਵਿੱਚ ਜਾਲ ਦੀ ਫਸਲ ਤੇ ਅੰਡੇ ਦੇਣਾ ਪਸੰਦ ਕਰਦੇ ਹਨ। ਕੀੜਿਆਂ ਵਲੋਂ ਹੋਣ ਵਾਲੇ ਨੁਕਸਾਨ ਨੂੰ ਜਾਲ ਦੀ ਫਸਲ ਲਗਾਕੇ ਅਤੇ ਉਹਨਾਂ ਕੀੜਿਆਂ ਦੇ ਕੁਦਰਤੀ ਦੁਸ਼ਮਨਾਂ ਦੀ ਆਬਾਦੀ ਵੱਧਾ ਕੇ ਘਟਾਇਆ ਦਾ ਸਕਦਾ ਹੈ। ਜਾਲ ਦੀ ਫਸਲ ਦੇ ਤੱਥ: • ਪੱਤਾਗੋਭੀ ਦੇ ਖੇਤ ਦੇ ਆਲੇ-ਦੂਆਲੇ ਸਰ੍ਹੋਂ ਬੀਜਣਾ ਅਤੇ ਇਸਨੂੰ ਹਰ 25 ਕਤਾਰਾਂ ਦੇ ਬਾਅਦ ਲਗਾਇਆ ਜਾ ਸਕਦਾ ਹੈ। ਪੱਤਾਗੋਭੀ ਨੂੰ ਸੰਕ੍ਰਮਿਤ ਕਰਨ ਵਾਲੇ ਕੀੜ ਭਾਵ ਡਾਇਮੰਡਬੈਕ ਮੋਥ, ਪੱਤਾਗੋਭੀ ਦੇ ਬਜਾਏ ਸਰ੍ਹੋਂ ਉਤੇ ਅੰਡੇ ਦੇਣਾ ਪਸੰਦ ਕਰਦੇ ਹਨ। ਇਸ ਕੀੜੇ ਦੂਆਰਾ ਹੋਣ ਵਾਲੇ ਨੁਕਸਾਨ ਨੂੰ ਜਾਲ ਦੀ ਫਸਲ ਬੀਜਣ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸਦੇ ਨਾਲ ਐਫੀਡ ਦੀ ਆਬਾਦੀ ਵੀ ਘੱਟ ਜਾਵੇਗੀ। • ਹਰ 10 ਕਤਾਰਾਂ ਦੇ ਬਾਅਦ ਕਪਾਹ ਅਤੇ ਟਮਾਟਰ ਦੇ ਖੇਤ ਦਾ ਆਰੋਪਣ ਕਰਨਾ; ਬੋਲਵਰਮ/ਫ੍ਰੂਟ ਬੋਰਰ ਮੁੱਖ ਫਸਲਾਂ ਦੇ ਬਜਾਏ ਗੇਂਦੇ ਦੇ ਫੁੱਲਾਂ ਉਤੇ ਅੰਡੇ ਦੇਣਾ ਪਸੰਦ ਕਰਦੀਆਂ ਹਨ। ਪੂਰੇ ਖਿੜੇ ਗੇਂਦੇ ਦੇ ਫੁੱਲਾਂ ਨੂੰ ਲਗਾਤਾਰ ਤੋੜਦੇ ਰਹਿਣਾ ਚਾਹੀਦਾ ਹੈ। • ਕਪਾਹ, ਮੂੰਗਫਲੀ ਅਤੇ ਤੰਬਾਕੂ ਵਰਗੀਆਂ ਫਸਲਾਂ ਵਿੱਚ ਪੱਤੇ ਖਾਣ ਵਾਲੀ ਸੂੰਡੀਆਂ ਦੇ ਸੰਕ੍ਰਮਣ ਨੂੰ ਘੱਟ ਕਰਨ ਲਈ ਖੇਤ ਵਿੱਚ ਅਤੇ ਇਸਦੇ ਆਲੇ-ਦੂਆਲੇ ਸਰ੍ਹੋਂ ਨੂੰ ਜਾਲ ਦੀ ਫਸਲ ਵਾਂਗ ਲਗਾਓ। ਸਰ੍ਹੋਂ ਦੇ ਪੱਤਿਆਂ ਉਤੇ ਦਿੱਤੇ ਅੰਡਿਆਂ ਨਾਲ ਭਰੇ ਪੱਤਿਆਂ ਨੂੰ ਇਕੱਠਾ ਕਰਕੇ ਤਬਾਹ ਕਰ ਦਿਓ। ਟਮਾਟਰ ਵਿੱਚ ਲੀਫ ਮਾਈਨਰ ਲਈ, ਇਸਦੇ ਖੇਤ ਵਿੱਚ ਅਤੇ ਆਲੇ-ਦੂਆਲੇ ਗੇਂਦੇ ਦੀ ਫਸਲ ਨੂੰ ਜਾਲ ਦੀ ਫਸਲ ਵਾਂਗ ਲਗਾਓ। • ਨਿੰਬੂ ਦੇ ਲੀਫ ਮਾਇਨਰ ਦੇ ਲਈ ਟਮਾਟਰ ਦੀ ਫਸਲ ਨੂੰ ਜਾਲ ਦੀ ਫਸਲ ਵਾਂਗ ਲਗਾਕੇ ਕੀਟਾਂ ਦਾ ਪ੍ਰਬੰਧਨ ਕਰੋ। • ਫਾਲ ਆਰਮੀਵਰਮ ਜੋ ਮੱਕੀ ਦੀ ਫਸਲ ਲਈ ਖਤਰਨਾਕ ਹੋ ਸਕਦਾ ਹੈ ਲਈ ਨੈਪੀਅਰ ਘਾਹ ਜਾਲ ਦੀ ਫਸਲ ਵਾਂਗ ਲਗਾਉਣਾ ਚਾਹੀਦਾ ਹੈ ; ਇਸਨੂੰ ਖੇਤ ਦੇ ਆਲੇ-ਦੂਆਲੇ ਲਗਾਉਣਾ ਚਾਹੀਦਾ ਹੈ। • ਮੂੰਗਫਲੀ, ਸੋਇਆਬੀਨ, ਰਾਜਮਾ ਵਰਗੀ ਫਸਲ ਵਿੱਚ ਬਾਲਾਂ ਵਾਲੀ ਸੂੰਡੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਸਨ ਹੈਂਪ (ਸੂਰਜ ਭੰਗ) ਲਗਾਉਣਾ ਚਾਹੀਦਾ ਹੈ। • ਪੱਤਾਗੋਭੀ ਦੀ ਫਸਲ ਦਾ ਨੁਕਸਾਨ ਕਰਨ ਵਾਲੇ ਫਲੀਆ ਬੀਟਲ ਲਈ ਮੂਲੀ ਨੂੰ ਜਾਲ ਦੀ ਫਸਲ ਵਾਂਗ ਲਗਾਇਆ ਜਾਂਦਾ ਹੈ। ਮਹੱਤਵਪੂਰਨ ਗੱਲਾਂ : • ਜਾਲ ਦੀ ਫਸਲ ਨੂੰ ਮੁੱਖ ਫਸਲ ਦੇ ਨਾਲ ਜਾਂ ਉਸਤੋਂ ਪਹਿਲਾਂ ਲਗਾਇਆ ਜਾਣਾ ਚਾਹੀਦਾ ਹੈ। • ਜਾਲ ਦੀ ਫਸਲ ਉਤੇ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕ ਨੂੰ ਨਾ ਸਪਰੇਅ ਕਰੋ। ਖੇਤ ਵਿੱਚ ਜਾਲ ਦੀ ਫਸਲ ਨੂੰ ਸਲਾਮਤ ਰੱਖਣ ਲਈ ਉਚਿਤ ਖੇਤੀ ਦੇ ਤਰੀਕੇ ਵਰਤੋ। ਸਰੋਤ: ਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੇਂਸ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
204
1