AgroStar Krishi Gyaan
Pune, Maharashtra
22 Apr 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਕਾਗਜ ਦੇ ਟੂਕੜੇ ਉਤੇ ਬੀਜ ਦੇ ਅਕੁੰਰਣ ਦੀ ਜਾਂਚ ਕਰੋ
ਬਿਜਾਈ ਤੋਂ ਘੱਟੋ-ਘਟ ਇਕ ਹਫਤਾ ਪਹਿਲਾਂ ਬੀਜ ਅੰਕੁਰਣ ਇਲਾਜ ਜਰੂਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਸਹੀ ਸਮੇਂ ਤੇ ਇਹ ਤੈਅ ਕਰਨ ਵਿੱਚ ਮਦਦ ਮਿਲੇਗੀ ਕਿ ਬੀਜ ਨੂੰ ਬਦਲਣ ਜਾਂ ਮਾਤਰਾ ਬਦਲਣ ਦੀ ਲੋੜ੍ਹ ਹੈ ਜਾਂ ਨਹੀਂ। ਜੇਕਰ ਬੀਜ ਦਾ ਅੰਕੁਰਣ 80% ਤੋਂ 90% ਤਕ ਹੁੰਦਾ ਹੈ, ਤਾਂ ਉਹ ਚੰਗੇ ਹਨ। ਜੇਕਰ ਬੀਜ ਦਾ ਅੰਕੁਰਣ 60% ਤੋਂ 70% ਤਕ ਹੁੰਦਾ ਹੈ, ਤਾਂ ਬਿਜਾਈ ਦੇ ਸਮੇਂ ਬੀਜਾਂ ਦੀ ਮਾਤਰਾ ਵਧਾ ਦਿਓ ਅਤੇ ਜੇਕਰ ਅੰਕੁਰਣ 50% ਤੋਂ ਘੱਟ ਹੁੰਦਾ ਹੈ, ਤਾਂ ਬੀਜਾਂ ਨੂੰ ਬਦਲ ਦਿਓ ਤਾਕੀ ਤੁਹਾਨੂੰ ਵਾਢੀ ਵੇਲੇ ਨੁਕਸਾਨ ਨਾ ਸਹਿਣਾ ਪਵੇ।
ਹੇਠਾਂ ਅਸੀਂ ਬੀਜਾਂ ਦਾ ਉਪਚਾਰ ਕਰਨ ਵਾਲੇ ਆਸਾਨ ਅਤੇ ਦੇਸੀ ਤਰੀਕੇ ਵੇਖਾਂਗੇ: • ਅਖ਼ਬਾਰ ਬੀਜ ਉਪਚਾਰ ਪ੍ਰਕ੍ਰਿਆ: • ਇਹ ਬਹੁਤ ਪ੍ਰਭਾਵੀ ਅਤੇ ਆਸਾਨ ਵਿਧੀ ਹੈ। ਇਸ ਵਿੱਚ, ਤੁਸੀਂ ਚਾਰ ਪਰਤਾਂ ਅਖਬਾਰ ਦੀ ਲਵੋ, ਫਿਰ ਇਸਨੂੰ 3 ਜਾਂ 4 ਤੈਹਾਂ ਵਿੱਚ ਮੋੜ੍ਹੋ, ਜਿਵੇਂ ਫੋਟੋ ਵਿੱਚ ਦਿਖਾਇਆ ਗਿਆ ਹੈ, ਫਿਰ ਛਾਂਟ ਕੀਤੇ ਬਿਨਾਂ, ਕਾਗਜ ਤੇ ਬੀਜਾਂ ਨੂੰ ਇਕ ਸੀਧ ਵਿੱਚ ਲਗਾਓ, ਫਿਰ ਧਾਗੇ ਨਾਲ ਅਖਬਾਰ ਦੇ ਕੋਣਿਆਂ ਨੂੰ ਢਿੱਲਾ ਰੱਖ ਕੇ ਬੰਨੋ। ਫਿਰ ਦੋਬਾਰਾਂ ਅੱਖਬਾਰ ਨੂੰ ਪਾਣੀ ਵਿੱਚ ਡੂਬਾਓ। • ਵਾਧੂ ਪਾਣੀ ਨੂੰ ਬਾਹਰ ਕੱਢੋ। • ਵਾਧੂ ਪਾਣੀ ਨੂੰ ਕੱਢਣ ਤੋਂ ਬਾਅਦ ਅਖਬਾਰ ਨੂੰ ਪੌਲੀਥੀਨ ਬੈਗ ਵਿੱਚ ਪਾਕੇ ਘਰ ਦੇ ਅੰਦਰ ਲਟਕਾ ਦਿਓ। • 4-5 ਦਿਨਾਂ ਬਾਅਦ ਅਖਬਾਰ ਖੋਲੋ, ਪਨੀਰੀ ਦੀ ਗਿਣਤੀ ਕਰੋ ਅਤੇ ਬੀਜ ਅੰਕੁਰਣ ਦੀ ਪ੍ਰਤੀਸ਼ਤਤਾ ਪਤਾ ਲਗਾਓ। • ਇਸ ਵਿਧੀ ਦਾ ਇਸਤੇਮਾਲ ਝੋਨੇ ਲਈ ਨਹੀਂ ਕੀਤਾ ਜਾ ਸਕਦਾ। ਸਰੋਤ: ਅਪਨੀ ਖੇਤੀ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
315
1