AgroStar Krishi Gyaan
Pune, Maharashtra
12 May 19, 06:00 PM
ਪਸ਼ੂ ਪਾਲਣਗਾਂਓ ਕਨੇਕਸ਼ਨ
ਗਰਮੀਆਂ ਵਿੱਚ ਪਸ਼ੂਆਂ ਨੂੰ ਲੂ ਲਗਣ ਤੋਂ ਬਚਾਓ
ਗਰਮੀਆਂ ਵਿੱਚ, ਪਸ਼ੂ ਪਾਲਣ ਵਾਲਿਆਂ ਨੂੰ ਪਸ਼ੂਆਂ ਦੀ ਵਾਧੂ ਦੇਖਭਾਲ ਕਰਨੀ ਚਾਹੀਦੀ ਹੈ। ਇਸ ਸਮੇਂ, ਪਸ਼ੂ ਜ਼ਿਆਦਾ ਗਰਮ ਤਾਪਮਾਨ ਅਤੇ ਲੂ ਨਾਲ ਪ੍ਰਭਾਵਿਤ ਹੋ ਸਕਦੇ ਹਨ। ਲੂ ਦੇ ਕਾਰਨ, ਪਸ਼ੂਆਂ ਦੀ ਚਮੜੀ ਸਿਕੁੜ ਸਕਦੀ ਹੈ ਅਤੇ ਦੁਧਾਰੂ ਪਸ਼ੂਆਂ ਵਿੱਚ ਦੁੱਧ ਦਾ ਉਤਪਾਦਨ ਘੱਟ ਸਕਦਾ ਹੈ। ਪਸ਼ੂ ਪਾਲਣ ਵਾਲੇ ਲੋਕ ਪਸ਼ੂਆਂ ਨੂੰ ਸਹੀ ਸਮੇਂ ਇਲਾਜ ਦੇਕੇ ਉਹਨਾਂ ਨੂੰ ਬੱਚਾ ਸਕਦੇ ਹਨ। ਜੇਕਰ ਪਸ਼ੂਆਂ ਦੀ ਹਾਲਤ ਗੰਭੀਰ ਹੋ ਜਾਵੇ ਤਾਂ ਤੁਰੰਤ ਪਸ਼ੂਆਂ ਦੇ ਡਾਕਟਰ ਕੋਲ ਜਾਓ। ਲੱਛਣ ਜਦੋਂ ਪਸ਼ੂ ਨੂੰ ਲੂ ਲਗਦੀ ਹੈ, ਤਾਂ ਉਸਨੂੰ 106 ਤੋਂ 108 ਡਿਗਰੀ ਤਕ ਤੇਜ ਬੁਖ਼ਾਰ ਹੋ ਜਾਂਦਾ ਹੈ। ਪਸ਼ੂ ਆਲਸੀ ਹੋ ਜਾਂਦੇ ਹਨ ਅਤੇ ਖਾਣ ਪੀਣ ਵਿਚ ਦਿਲਚਸਪੀ ਨਹੀਂ ਦਿਖਾਉਂਦੇ। ਉਹਨਾਂ ਦੀ ਜੀਭ ਮੂੰਹ ਵਿੱਚੋਂ ਨਿਕਲ ਜਾਂਦੀ ਹੈ, ਅਤੇ ਉਹਨਾਂ ਨੂੰ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਮੂੰਹ ਦੇ ਦੁਆਲੇ ਝੱਗ ਲਗੀ ਰਹਿੰਦੀ ਹੈ।
ਇਲਾਜ ● ਇਸ ਮੌਸਮ ਵਿੱਚ, ਪਸ਼ੂਆਂ ਨੂੰ ਅਕਸਰ ਪਿਆਸ ਲਗਦੀ ਹੈ। ਪਸ਼ੂਆਂ ਨੂੰ ਦਿਨ ਵਿੱਚ ਘੱਟੋ ਘਟ ਤਿੰਨ ਵਾਰ ਪਾਣੀ ਪਿਲਾਓ ਤਾਕੀ ਉਹਨਾਂ ਦਾ ਤਾਪਮਾਨ ਨਿਯੰਤ੍ਰਿਤ ਰਹੇ। ● ਇਸ ਤੋਂ ਇਲਾਵਾ, ਉਹਨਾਂ ਨੂੰ ਪਾਣੀ ਵਿੱਚ ਥੋੜਾ ਜਿਹਾ ਲੂਣ ਅਤੇ ਆਟਾ ਰਲਾਕੇ ਪਾਣੀ ਪਿਲਾਉਣਾ ਚਾਹੀਦਾ ਹੈ। ● ਪਸ਼ੂ ਦੇ ਕਮਰੇ ਵਿੱਚ ਤਾਜੀ ਹਵਾ ਆਉਣ ਲਈ ਚੰਗੀ ਆਵਾਜਾਈ ਹੋਣੀ ਚਾਹੀਦੀ ਹੈ। ● ਗਰਮੀਆਂ ਵਿੱਚ, ਪਸ਼ੂਆਂ ਨੂੰ ਨਹਾਉਣਾ ਚਾਹੀਦਾ ਹੈ, ਖਾਸ ਕਰਕੇ ਮੱਝਾਂ ਨੂੰ ਠੰਡੇ ਪਾਣੀ ਨਾਲ ਨਹਾਇਆ ਜਾਣਾ ਚਾਹੀਦਾ ਹੈ। ● ਪਸ਼ੂਆਂ ਨੂੰ ਟੰਗੀ ਮਾਤਰਾ ਵਿੱਚ ਠੰਡਾ ਪਾਣੀ ਪਿਲਾਉਣਾ ਚਾਹੀਦਾ ਹੈ। ● ਪਸ਼ੂਆਂ ਨੂੰ ਟਿਨ ਜਾਂ ਨੀਵੀਂ ਛੱਤ ਦੇ ਹੇਠਾਂ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ● ਪਸ਼ੂਆਂ ਨੂੰ ਹਰਾ ਚਾਰਾ ਦਿਓ। ਹਰਾ ਅਤੇ ਪੌਸ਼ਟਿਕ ਚਾਰਾ ਵਧੇਰੇ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਸ ਵਿਚ 70-90 ਫੀਸਦੀ ਪਾਣੀ ਹੁੰਦਾ ਹੈ ਜੋ ਸਮੇਂ-ਸਮੇਂ ਤੇ ਉਹਨਾਂ ਦੇ ਸ਼ਰੀਰ ਵਿਚ ਪਾਣੀ ਦੇ ਪੱਧਰ ਦਾ ਨਿਯੰਤ੍ਰਣ ਕਰਨ ਵਿਚ ਮਦਦ ਕਰਦਾ ਹੈ। ਸਰੋਤ-ਗਾਓਂ ਕਨੈਕਸ਼ਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
318
47