AgroStar Krishi Gyaan
Pune, Maharashtra
21 Apr 19, 06:00 PM
ਪਸ਼ੂ ਪਾਲਣਐਗਰੋਵੋਨ
ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸੰਤੁਲਿਤ ਖ਼ੁਰਾਕ ਦਿਓ
ਦੁੱਧ ਦੇਣ ਵਾਲੇ ਪਸ਼ੂ ਨੂੰ ਉਚਿਤ ਵਿਕਾਸ ਅਤੇ ਦੁੱਧ ਦੇਣ ਲਈ ਵੱਖ-ਵੱਖ ਕਿਸਮਾਂ ਦੇ ਖਾਣੇ ਦੀ ਜਰੂਰਤ ਹੁੰਦੀ ਹੈ। ਉਹਨਾਂ ਦੀ ਉਮਰ, ਦੁੱਧ ਦੇ ਉਤਪਾਦਨ ਦੀ ਮਾਤਰਾ ਨੂੰ ਵੇਖਦੇ ਹੋਏ ਘੱਟ ਤੋਂ ਘੱਟ ਲਾਗਤ ਵਿੱਚ ਖੁਰਾਕ ਬਣਾਕੇ ਚਾਰੇ ਦੇ ਉਚਿਤ ਅਨੁਪਾਤ ਨਾਲ ਪਸ਼ੂ ਨੂੰ ਦੇਣੀ ਚਾਹੀਦੀ ਹੈ।
ਲਾਭ: • ਉਪਲੱਬਧ ਚਾਰੇ ਦੀ ਸਹੀ ਵਰਤੋਂ ਕਰਕੇ ਪ੍ਰਤੀ ਲਿਟਰ ਪ੍ਰਤੀ ਦੁੱਧ ਉਤਪਾਦਨ ਦੀ ਲਾਗਤ ਘਟ ਜਾਂਦੀ ਹੈ। • ਦੁੱਧ ਦਾ ਉਤਪਾਦਨ ਅਤੇ ਇਸਦਾ ਗਾੜ੍ਹਾਪਨ, ਐਸ. ਐਨ. ਐਫ., ਵੱਧ ਜਾਂਦਾ ਹੈ। • ਪਸ਼ੂ ਦੇ ਸ਼ਰੀਰ ਦਾ ਵਿਕਾਸ ਅਤੇ ਉਸਦੀ ਸਿਹਤ ਵਧੀਆ ਰਹਿੰਦੀ ਹੈ। • ਇਸ ਨਾਲ ਗਾਵਾਂ ਅਤੇ ਮੱਝਾਂ ਵਿਚ ਪ੍ਰਜਨਨ ਸਮਰੱਥਾ ਵਿੱਚ ਸੁਧਾਰ ਆਉਂਦਾ ਹੈ। • ਬਿਆਹੁਣੇ ਅਤੇ ਉਸਦੇ ਜੰਮੇ ਬੱਛੇ (ਕੱਟੇ) ਦੇ ਵਿੱਚਕਾਰ ਅੰਤਰ ਘੱਟ ਕਰਕੇ ਗਾਂ ਜਾਂ ਮੱਝ ਨੂੰ ਹਰ ਸਾਲ ਬਿਆਹਿਆ ਜਾ ਸਕਦਾ ਹੈ। • ਬੱਛੀ (ਕੱਟੀ) ਨੂੰ ਉਚਿਤ ਸਮੇਂ ਤੇ ਬਿਹਾਉਣ ਵਿੱਚ ਮਦਦ ਕਰਦਾ ਹੈ। ਸੰਦਰਭ – ਐਗਰੋਵਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
586
12