AgroStar Krishi Gyaan
Pune, Maharashtra
14 Jul 19, 06:00 PM
ਪਸ਼ੂ ਪਾਲਣwww.vetextension.com
ਬਾਹਰੀ ਪਰਜੀਵੀਆਂ ਤੋਂ ਦੁਧਾਰੂ ਪਸ਼ੂਆਂ ਦੀ ਸੁਰੱਖਿਆ ਕਰਨੀ
ਬਾਹਰੀ ਪਰਜੀਵੀ, ਪਸ਼ੂਆਂ ਦੇ ਵਾਲਾਂ ਅਤੇ ਚਮੜੀ ਵਿੱਚ ਰਹਿੰਦੇ ਹਨ ਅਤੇ ਬਾਹਰੀ ਨੁਕਸਾਨ ਕਰਦੇ ਹਨ। ਬਾਹਰੀ ਪਰਜੀਵੀ ਜਾਂ ਤਾਂ ਕਿਸੇ ਪਸ਼ੂ ਦੇ ਸ਼ਰੀਰ ਵਿੱਚ ਨਿਰੰਤਰ ਰਹਿੰਦੇ ਹਨ ਜਾਂ ਸਮੇਂ-ਸਮੇਂ ਤੇ ਪੌਸ਼ਣ ਪਾਉਣ ਲਈ ਸ਼ਰੀਰ ਨਾਲ ਚਿਪਕ ਜਾਂਦੇ ਹਨ। ਬਾਹਰੀ ਪਰਜੀਵੀਆਂ ਦੁਆਰਾ ਹੋਈ ਖਰਾਬੀ ਉਹਨਾਂ ਦੇ ਦੰਦੀ ਵੱਡਣ ਦੇ ਕਾਰਨ ਪਸ਼ੂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਵਾਲ ਝਣਨ ਲਗ ਜਾਂਦੇ ਹਨ। ਇਸਦੇ ਅੱਗੇ ਜੁੜੇ ਰਹਿਣ ਨਾਲ ਖੂਨ ਦਾ ਘਾਟਾ ਹੋ ਜਾਂਦਾ ਹੈ, ਪਸ਼ੂ ਖਾਣਾ-ਪੀਣਾ ਬੰਦ ਕਰ ਦਿੰਦਾ ਹੈ ਅਤੇ ਆਪਣਾ ਦੁੱਧ ਘਟ ਦੇਣ ਲਗਦਾ ਹੈ। ਇਲਾਜ ਇਸਦੀ ਉਪਸਥਿਤੀ, ਮਾਤਰਾ ਅਤੇ ਬਾਹਰੀ ਪਰਜੀਵੀਆਂ ਦੀ ਤੀਬਰਤਾ ਨੂੰ ਦੇਖਦੇ ਹੋਏ, ਹੇਠ ਦਿੱਤੀ ਦਵਾਇਆਂ ਪਸ਼ੂਆਂ ਦੇ ਡਾਕਟਰ ਦੀ ਸਲਾਹ ਦੇ ਬਾਅਦ ਦਿੱਤੀ ਜਾ ਸਕਦੀਆਂ ਹਨ। ਇਲਾਜ ਦੇ ਦੌਰਾਨ ਸਾਵਧਾਨੀਆਂ 1. ਪੱਕਾ ਕਰੋ ਕਿ ਪਸ਼ੂ ਦਵਾਈ ਨਾਲ ਨਹਾਉਣ ਤੋਂ ਪਹਿਲਾਂ ਪਾਣੀ ਪੀ ਲਵੇ। 2. ਸਾਰੇ ਪਸ਼ੂਆਂ ਨੂੰ ਸਮੂਹ ਵਿੱਚ ਨਹਾਉਣਾ। 3. ਪਸ਼ੂ ਦੀ ਛੱਤ ਵਿੱਚ ਸਪਰੇਅ ਕਰਨੀ ਚਾਹੀਦੀ ਹੈ ਤਾਕੀ ਸਾਰੇ ਪਰਜੀਵੀ ਪੂਰੀ ਤਰ੍ਹਾਂ ਨਿਯੰਤ੍ਰਣ ਵਿੱਚ ਆ ਜਾਣ। ਸਰੋਤ: www.vetextension.com
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
373
2