AgroStar Krishi Gyaan
Pune, Maharashtra
08 Apr 19, 10:00 AM
ਸਲਾਹਕਾਰ ਲੇਖਕ੍ਰਿਸ਼ੀ ਜਾਗਰਨ
ਸੁਰੱਖਿਅਤ ਖੇਤੀ
ਪੌਲੀਹਾਉਸ ਕੀ ਹੈ? ਪੌਲੀਹਾਊਸ ਜਾਂ ਗ੍ਰੀਨਹਾਊਸ ਇਕ ਘਰ ਜਾਂ ਇਕ ਢਾਂਚਾ ਹੈ ਜਿਸਦਾ ਨਿਰਮਾਣ ਕੱਚ ਜਾਂ ਪੌਲੀਐਥਾਈਲੀਨ ਜਿਹੀ ਪਾਰਦਰਸ਼ੀ ਸਮਗਰੀ ਨਾਲ ਹੁੰਦਾ ਹੈ ਜਿੱਥੇ ਪੌਦਿਆਂ ਦਾ ਵਿਕਾਸ ਨਿਯੰਤ੍ਰਿਤ ਮੌਸਮ ਦੀ ਸਥਿਤੀਆਂ ਵਿਚ ਵਿਕਾਸ ਹੁੰਦਾ ਹੈ। ਢਾਂਚੇ ਦਾ ਆਕਾਰ ਲੋੜ੍ਹ ਦੇ ਅਨੁਸਾਰ ਛੋਟੀਆਂ ਝੁੱਗੀਆ ਤੋਂ ਲੈਕੇ ਵੱਡੇ ਆਕਾਰ ਦੀ ਇਮਾਰਤਾਂ ਤੱਕ ਹੋ ਸਕਦਾ ਹੈ। ਸਭ ਤੋਂ ਵੱਧ, ਗ੍ਰੀਨਹਾਉਸ ਕੱਚ ਦਾ ਘਰ ਹੁੰਦਾ ਹੈ ਜਿਸਦੀ ਅੰਦਰੂਨੀ ਕੰਧਾਂ ਨਿੱਘਿਆ ਹੋ ਜਾਂਦੀਆਂ ਹਨ ਜਦੋਂ ਇਹ ਸੂਰਜ ਦੀ ਰੋਸ਼ਨੀ ਵਿੱਚ ਆਉਂਦਾ ਹੈ ਕਿਉਂਕਿ ਗ੍ਰੀਨਹਾਉਸ ਗੈਸ ਨੂੰ ਬਾਹਰ ਜਾਣ ਤੋ ਰੋਕਦਾ ਹੈ। ਇਸ ਲਈ, ਜਦੋਂ ਇਹ ਬਾਹਰ ਠੰਢਾ ਹੁੰਦੀ ਹੈ, ਅੰਦਰਲਾ ਤਾਪਮਾਨ ਪੌਦਿਆਂ ਦੇ ਲਈ ਜੀਵਿਤ ਰੱਖਣ ਵਾਲਾ ਅਤੇ ਨਿੱਘਾ ਰਹਿੰਦਾ ਹੈ। ਗ੍ਰੀਨਹਾਉਸ ਅਤੇ ਪੌਲੀਹਾਉਸ ਵਿਚਕਾਰ ਅੰਤਰ  ਪਾਲੀਹਾਊਸ ਇਕ ਕਿਸਮ ਦਾ ਗ੍ਰੀਨਹਾਊਸ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਗ੍ਰੀਨਹਾਉਸ ਦਾ ਇਕ ਛੋਟਾ ਜਿਹਾ ਵਰਜਨ ਹੈ, ਜਿੱਥੇ ਪੌਲੀਐਫਾਈਲੀਨ ਨੂੰ ਕਵਰ ਵਾਂਗ ਵਰਤਿਆ ਜਾਂਦਾ ਹੈ।  ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ, ਉਸਾਰੀ ਦੀ ਘੱਟ ਲਾਗਤ ਅਤੇ ਆਸਾਨ ਦੇਖਭਾਲ ਦੇ ਕਾਰਨ ਪੌਲੀਹਾਉਸ ਖੇਤੀ ਬਹੁਤ ਪ੍ਰਸਿੱਧ ਗ੍ਰੀਨਹਾਉਸ ਤਕਨਾਲੋਜੀ ਹੈ।  ਲਠ ਹਾਉਸ ਇਕ ਹੋਰ ਗਰੀਨਹਾਊਸ ਤਕਨਾਲੋਜੀ ਹੈ ਜਿੱਥੇ ਲੱਕੜ ਨੂੰ ਕਵਰ ਵਾਂਗ ਵਰਤਿਆ ਜਾਂਦਾ ਹੈ।  ਗ੍ਰੀਨਹਾਊਸ ਦੀ ਤੁਲਨਾ ਵਿਚ ਪੌਲੀਹਾਊਸ ਸਸਤਾ ਹੁੰਦਾ ਹੈ ਪਰ ਗ੍ਰੀਨਗਾਉਸ ਪੌਲੀਹਾਉਸ ਤੋਂ ਜਿਆਦਾ ਲੰਬੇ ਸਮੇਂ ਤਕ ਚੱਲਦਾ ਰਹਿੰਦਾ ਹੈ।
ਪੌਲੀਹਾਉਸ ਵਿੱਚ ਉਗਣ ਵਾਲੀ ਫਸਲਾਂ • ਪਪੀਤਾ, ਸਟ੍ਰਾਬਰੀ ਆਦਿ ਵਰਗੇ ਫਲ ਉਗਾਏ ਜਾ ਸਕਦੇ ਹਨ। • ਬੰਦ-ਗੋਭੀ, ਕਰੇਲਾ, ਸ਼ਿਮਲਾ ਮਿਰਚ, ਮੂਲੀ, ਫੂਲ-ਗੋਭੀ, ਮਿਰਚ, ਧਨਿਆ, ਪਿਆਜ, ਪਾਲਕ, ਟਮਾਟਰ ਆਦਿ ਵਰਗੀ ਸਬਜਿਆਂ ਉਗਾਈ ਜਾ ਸਕਦੀਆਂ ਹਨ। • ਗੁਲਨਾਰ, ਗਰਬਰਾ, ਗੈਂਦਾ, ਓਰਚਿਡ ਅਤੇ ਗੁਲਾਬ ਵਰਗੇ ਫੁੱਲਾਂ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਸਰੋਤ: ਕ੍ਰਿਸ਼ੀ ਜਾਗਰਣ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
479
0