AgroStar Krishi Gyaan
Pune, Maharashtra
28 Jul 19, 06:30 PM
ਪਸ਼ੂ ਪਾਲਣਕ੍ਰਿਸ਼ੀ ਜਾਗਰਨ
ਆਪਣੇ ਪਸ਼ੂਆਂ ਲਈ ਘਰ ਹੀ ਸੰਤੁਲਿਤ ਪਸ਼ੂ ਆਹਾਰ ਬਣਾਓ
ਸੰਤੁਲਿਤ ਆਹਾਰ ਪਸ਼ੂ ਦੀ ਸਿਹਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਪਸ਼ੂ ਦੇ ਦੁੱਧ ਦੇਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਪਸ਼ੂ ਸਿਹਤਮੰਦ ਰਹਿੰਦਾ ਹੈ। ਪੌਸ਼ਣ ਵਿੱਚ ਭਰਪੂਰ ਆਹਾਰ ਬਣਾਉਣਾ ਕੋਈ ਔਖਾ ਕੰਮ ਨਹੀਂ, ਇਸਨੂੰ ਘਰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਘਰ ਹੀ ਆਪਣੇ ਪਸ਼ੂ ਲਈ ਸੰਤੁਲਿਤ ਆਹਾਰ ਬਣਾਉਣ ਦੀ ਵਿਧੀ ਹੇਠਾ ਪੜ੍ਹੋ। 100 ਕਿਲੋ ਸੰਤੁਲਿਤ ਆਹਾਰ ਬਣਾਉਣ ਦੀ ਵਿਧੀ: • ਅਨਾਜ (ਮੱਕੀ, ਜੌ, ਕਣਕ, ਬਾਜਰਾ) ਦੀ ਲਗਭਗ 35% ਮਾਤਰਾ ਲਵੋ • ਲਗਭਗ 32 ਕਿਲੋ ਰਾਈ ਸਰੋਂ (ਸਰੋਂ ਦਾ ਛਿਲਕਾ, ਮੂੰਗਫਲੀ ਦਾ ਤੇਲ) ਨੂੰ ਅਨਾਜ ਨਾਲ ਪੀਸ ਲਵੋ • ਲਗਭਗ 35 ਕਿਲੋ ਚੋਕਰ (ਅਨਾਜ, ਚਨਾ, ਦਾਲ, ਚੌਲਾਂ ਦੀ ਪਰਾਲੀ) • ਮਿਨਰਲ ਲੂਣ 2 ਕਿਲੋ, ਲੂਣ 1 ਕਿਲੋ ਤਕ ਉੱਤੇ ਦੱਸੀ ਸਮੱਗਰੀ ਨੂੰ ਰੱਲਾ ਕੇ ਪਸ਼ੂ ਨੂੰ ਖਿਲਾਈ ਜਾ ਸਕਦੀ ਹੈ। ਸੰਤੁਲਿਤ ਆਹਾਰ ਦੀ ਖੁਰਾਕ ਦੀ ਮਾਤਰਾ: • ਰੋਜਾਨਾ ਗਾਂ ਨੂੰ 1.5 ਕਿਲੋ ਅਤੇ ਮੱਝ ਨੂੰ 2 ਕਿਲੋ ਖਵਾਓ • ਦੁੱਧ ਦੇਣ ਵਾਲੀ ਗਾਂ ਨੂੰ 400 ਗ੍ਰਾਮ ਖੁਰਾਕ ਪ੍ਰਤੀ 1 ਲੀਟਰ ਦੁੱਧ ਲਈ ਅਤੇ ਮੱਝ ਨੂੰ 500 ਗ੍ਰਾਮ ਜਿਆਦਾ ਅਨਾਜ ਪ੍ਰਤੀ 1 ਲੀਟਰ ਦੁੱਧ ਲਈ ਦੇਣਾ ਚਾਹੀਦਾ ਹੈ • ਗਰਭਵਤੀ ਗਾਂ ਜਾਂ ਮੱਝ ਨੂੰ ਅਗਲੇ ਛੇ ਮਹੀਨਿਆਂ ਤਕ ਹਰ ਦਿਨ ਲਗਭਗ 1 ਤੋਂ 1.5 ਕਿਲੋ ਸੰਤੁਲਿਤ ਆਹਾਰ ਖਿਲਾਉਣਾ ਚਾਹੀਦਾ ਹੈ • ਬੱਛਿਆਂ ਨੂੰ ਰੋਜਾਨਾ 1 ਕਿਲੋ ਤੋਂ 2.5 ਕਿਲੋ ਸੰਤੁਲਿਤ ਆਹਾਰ ਦੇਣਾ ਚਾਹੀਦਾ ਹੈ, ਇਹ ਮਾਤਰਾ ਬੱਛੇ ਦੀ ਉਮਰ ਅਤੇ ਵਜ਼ਨ ਤੇ ਨਿਰਭਰ ਕਰਦੀ ਹੈ ਸਰੋਤ: ਕ੍ਰਿਸ਼ੀ ਜਾਗਰਣ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
564
2