AgroStar Krishi Gyaan
Pune, Maharashtra
17 Oct 19, 10:00 AM
ਗੁਰੂ ਗਿਆਨਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਅਨਾਰ ਦਾ ਫ੍ਰੂਟ ਬੋਰਰ (ਡਿਉਡੋਰਿਕਸ ਆਇਸੋਕ੍ਰੇਟਸ)
ਅਨਾਰ ਦੀ ਖੇਤੀਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ, ਹਿਮਾਚਲ ਪ੍ਰਦੇਸ਼, ਊੜੀਸਾ, ਆਂਧਰ ਪ੍ਰਦੇਸ਼ ਅਤੇ ਕਰਨਾਟਕ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਹ ਫਸਲ ਭਾਰਤ ਵਿੱਚ ਔਸਤਨ 109.2 ਹਜ਼ਾਰ ਹੈਕਟੇਅਰ ਰਕਬੇ ਵਿੱਚ ਉਗਾਈ ਜਾਂਦੀ ਹੈ। ਫਲਾਂ ਦੀਆਂ ਫਸਲਾਂ ਵਿਚ, ਬਹੁਤ ਸਾਰੇ ਕੀੜੇ-ਮਕੌੜੇ ਜੋ ਨੁਕਸਾਨ ਦਾ ਕਾਰਨ ਬਣਦੇ ਹਨ ਉਹ ਫਲ ਬੋਰਰ, ਛਿੱਲ ਖਾਣ ਵਾਲੀ ਸੂੰਡੀ, ਫਲਾਂ ਨੂੰ ਚੂਸਣ ਵਾਲਾ ਕੀੜਾ, ਮੇਲੇ ਬੱਗ ਅਤੇ ਥ੍ਰਿਪਸ ਹਨ। ਇਸ ਤੋਂ ਇਲਾਵਾ, ਕਦੀ ਕਦੀ ਤੋਤੇ ਅਤੇ ਕਾਟੋ ਵੀ ਵਿਕਾਸਸ਼ੀਲ ਫਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। 50% ਤੋਂ ਵੱਧ ਨੁਕਸਾਨ ਵਿੱਚੋਂ ਇਕੱਲੇ ਫ੍ਰੂਟ ਬੋਰਰ ਦੁਆਰਾ ਹੋਏ ਨੁਕਸਾਨ ਕਾਰਨ ਦੀ ਰਿਪੋਰਟ ਕੀਤੀ ਜਾ ਸਕਦੀ ਹੈ।
ਅਨਾਰ ਦੇ ਫ੍ਰੂਟ ਬੋਰਰ ਨੂੰ ਅਨਾਰ ਬਟਰਫਲਾਈ ਵੀ ਕਿਹਾ ਜਾਂਦਾ ਹੈ। ਤਿਤਲੀਆਂ ਫਲਾਂ ਜਾਂ ਮੁਕੁਲਾਂ ਜਾਂ ਛੋਟੇ ਫਲਾਂ ਦੀ ਕਲੀਆਂ ਉੱਤੇ ਅੰਡੇ ਦਿੰਦੀਆਂ ਹਨ। ਉਭਰ ਰਹੇ ਲਾਰਵੇ ਫਲਾਂ ਵਿੱਚ ਛੇਕ ਬਣਾਉਂਦੇ ਹਨ ਅਤੇ ਉਭਰ ਰਹੀਆਂ ਤੰਦਾਂ ਨੂੰ ਖਾਣ ਲਈ ਅੰਦਰ ਜਾਂਦੇ ਹਨ। ਫੰਗਸ ਅਤੇ ਬੈਕਟੀਰੀਆ ਲਾਰਵੇ ਦੁਆਰਾ ਬਣੇ ਛੇਕ ਦੁਆਰਾ ਫਲ ਵਿੱਚ ਦਾਖਲ ਹੁੰਦੇ ਹਨ, ਅਤੇ ਇਸ ਨਾਲ ਸੜਨ ਪੈਦਾ ਹੁੰਦੀ ਹੈ। ਸੰਕ੍ਰਮਿਤ ਫਲਾਂ ਤੋਂ ਬਦਬੂ ਆਉਣ ਲਗਦੀ ਹੈ। ਫਲਾਂ ਦੇ ਝੜਨੇ ਅਤੇ ਫਲਾਂ ਦੀ ਗੁਣਵੱਤਾ ਵਿੱਚ ਗਿਰਾਵਟ ਦਾ ਉਤਪਾਦਨ ਉੱਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਅਨਾਰ ਦੇ ਨਾਲ-ਨਾਲ, ਇਹ ਕੀੜੇ ਆਂਵਲਾ (ਭਾਰਤੀ ਕਰੌਦਾ), ਲੀਚੀ, ਆੜੂ, ਨਾਸ਼ਪਾਤੀ, ਬੇਰ, ਅਮਰੂਦ ਅਤੇ ਸਪੋਟਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਏਕੀਕ੍ਰਤ ਪ੍ਰਬੰਧਨ (ਆਈਪੀਐਮ): • ਨਵੇਂ ਬੂਟੇ ਲਗਾਉਣ ਵੇਲੇ, ਘੱਟ ਸੰਵੇਦਨਸ਼ੀਲ ਕਿਸਮਾਂ ਨੂੰ ਤਰਜੀਹ ਦਿਓ ਜਿਵੇਂ ਕਿ, ਢੋਲਕਾ, ਕਸ਼ਮੀਰੀ ਲੋਕਲ, ਬੇਦਾਨਾ, ਆਦਿ। • ਘਾਹ-ਬੂਟੀ ਵਧਾਉਣ ਵਾਲੇ ਪੌਦਿਆਂ ਨੂੰ ਪੁੱਟ ਕੇ ਬਾਗ਼ ਨੂੰ ਸਾਫ਼ ਰੱਖੋ। • ਬਗੀਚੇ ਵਿਚ ਇਕ ਹਲਕਾ ਜਾਲ ਲਾਉਣਾ ਚਾਹੀਦਾ ਹੈ। • ਛੇਕ ਵਾਲੇ ਸੰਕ੍ਰਮਿਤ ਫਲਾਂ ਨੂੰ ਇਕੱਠਾ ਕਰਕੇ ਨਸ਼ਟ ਕਰੋ। • ਸਮੇਂ-ਸਮੇਂ ਤੇ ਝੜੇ ਹੋਏ ਫਲ ਇਕੱਠੇ ਕਰਕੇ ਨਸ਼ਟ ਕਰੋ। • 30-50 ਦਿਨਾਂ ਵਿਚ ਜਦੋਂ ਫਲ ਨਿੰਬੂ ਦੇ ਆਕਾਰ ਵਾਲਾ ਹੋ ਜਾਂਦਾ ਹੈ ਤਾਂ ਇਸ ਉੱਤੇ ਕਾਗਜ਼ ਜਾਂ ਬਟਰ ਪੇਪਰ ਕੋਨ-ਆਕਾਰ ਵਾਲੀਆਂ ਕੈਪਾਂ ਜਾਂ ਕਾਗਜ਼ ਦੀਆਂ ਥੈਲੀਆਂ ਰੱਖ ਕੇ ਨੁਕਸਾਨ ਦੀ ਮਾਤਰਾ ਨੂੰ ਘਟਾਇਆ ਜਾ ਸਕਦਾ ਹੈ। • ਅੰਡੇ ਦੇ ਪਰਜੀਵੀ ਟ੍ਰਾਈਕੋਗ੍ਰਾਮਾ ਐਸਪੀ ਨੂੰ ਪ੍ਰਤੀ ਏਕੜ 1 ਲੱਖ ਦੇ ਹਿਸਾਬ ਨਾਲ 2-3 ਵਾਰ ਛੱਡਿਆ ਜਾਣਾ ਚਾਹੀਦਾ ਹੈ। • ਇਸ ਕੀਟ ਦੇ ਅੰਡੇ ਉਨ੍ਹਾਂ ਦੁਆਰਾ ਪਰਜੀਵੀ ਹੁੰਦੇ ਹਨ। • ਸ਼ੁਰੂਆਤ ਤੇ, ਨਿੰਮ ਅਧਾਰਿਤ ਬੀਜ ਕਰਨਲ ਪਾਊਡਰ ਨੂੰ ਪ੍ਰਤੀ ਏਕੜ ਵਿੱਚ 500 ਗ੍ਰਾਮ (5%) ਜਾਂ ਵਰਤੋਂ ਲਈ ਤਿਆਰ ਨਿੰਮ ਅਧਾਰਿਤ ਪੇਸਟੀਸਾਇਡ 10 ਮਿਲੀ (1% ਈਸੀ) ਤੋਂ 40 ਮਿਲੀ (0.15% ਈਸੀ) ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। • ਬੈਸੀਲਸ ਥੂਰਿੰਜਿਨੇਸਿਸ, ਇਕ ਬੈਕਟਰੀਆ ਅਧਾਰਤ ਪਾਊਡਰ ਨੂੰ 15 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। • ਸੰਕ੍ਰਮਣ ਵੱਧਣ 'ਤੇ, ਪੱਕੇ ਫੱਲਾਂ ਨੂੰ ਤੋੜਨ ਤੋਂ ਬਾਅਦ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਨੂੰ ਸਪਰੇਅ ਕਰੋ। ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
180
2