AgroStar Krishi Gyaan
Pune, Maharashtra
24 Jun 19, 10:00 AM
ਸਲਾਹਕਾਰ ਲੇਖਆਪਣੀ ਖੇਤੀ
(ਭਾਗ-2) ਅਸ਼ਵਗੰਧਾ ਦੀ ਖੇਤੀ ਕਰਨਾ: ਚਿਕਿਤਸਕ ਪੌਦਾ
ਨਰਸਰੀ ਪ੍ਰਬੰਧਨ ਅਤੇ ਪੌਦਾਰੋਪਣ: ਬੀਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਖੇਤ ਜੋਤਣ ਲਈ ਖੇਤ ਨੂੰ ਵਾਹ ਕੇ ਹੈਰੋਂ ਚਲਾਉਣੀ ਚਾਹੀਦੀ ਹੈ ਅਤੇ ਇਸਨੂੰ ਪੋਸ਼ਣ ਵਾਸਤੇ ਕਾਫੀ ਸਾਰੇ ਜੈਵਿਕ ਪਦਾਰਥਾਂ ਨਾਲ ਭਰ ਦੇਣਾ ਚਾਹੀਦਾ ਹੈ। ਧਰਤੀ ਤੇ ਬਣੇ ਨਰਸਰੀ ਬੈਡ ਵਿੱਚ ਉਪਚਾਰ ਕੀਤੇ ਬੀਜ ਬੀਜਣੇ ਚਾਹੀਦੇ ਹਨ। ਪੌਦਾਰੋਪਣ ਕਰਨ ਤੋਂ ਪਹਿਲਾਂ, ਮਿੱਟੀ ਵਿੱਚ ਪੌਸ਼ਟਿਕ ਖ਼ੁਰਾਕ ਵਜੋਂ 10-20 ਟਨ ਖੇਤੀਬਾੜੀ ਖਾਦ, 15 ਕਿਲੋਗ੍ਰਾਮ ਯੂਰੀਆ ਅਤੇ 15 ਕਿਲੋਗ੍ਰਾਮ ਫਾਸਫੋਰਸ ਸਪਰੇਅ ਕਰੋ। ਬੀਜ 5-7 ਦਿਨਾਂ ਵਿਚ ਉਗਰੇਗਾ ਅਤੇ ਲਗਭਗ 35 ਦਿਨਾਂ ਵਿਚ ਪੌਦ ਲਗਾਉਣ ਲਈ ਤਿਆਰ ਹੋ ਜਾਵੇਗਾ। ਪੌਦ ਪੱਟ ਕੇ ਦੂਬਾਰਾ ਲਗਾਉਣ ਤੋਂ ਪਹਿਲਾਂ, ਉਚਿਤ ਤਰੀਕੇ ਨਾਲ ਪਾਣੀ ਦਿਓ ਤਾਂ ਜੋ ਪੌਦੇ ਨੂੰ ਆਸਾਨੀ ਨਾਲ ਪੱਟਿਆ ਜਾ ਸਕੇ। ਖੇਤ ਵਿਚ 40 ਸੇਮੀ ਦੇ ਵੱਡੇ ਹਲ ਨਾਲ ਟ੍ਰਾਂਸਪਲੇਂਟੇਸ਼ਨ (ਪੌਦਾ ਲਗਾਉਣੀ) ਕੀਤੀ ਜਾਣੀ ਚਾਹੀਦੀ ਹੈ। ਖਾਦ ਪ੍ਰਬੰਧਨ: ਜਮੀਨ ਤਿਆਰ ਕਰਨ ਵੇਲੇ 4-8 ਟਨ ਖੇਤ ਦੀ ਖਾਦ ਪ੍ਰਤੀ ਏਕੜ ਰਲਾਉਣੀ ਚਾਹੀਦੀ ਹੈ। ਫਿਰ ਖੇਤ ਨੂੰ ਤਖਤੇ ਨਾਲ ਇਕਸਾਰ ਕਰਨਾ ਚਾਹੀਦਾ ਹੈ, ਅਤੇ ਪਟਾ ਲਗਾਉਣ ਦਾ ਕੰਮ ਖੇਤ ਦੇ ਪੱਧਰ ਤੇ ਕੀਤਾ ਜਾਂਦਾ ਹੈ। ਜਿਵੇਂ ਕਿ ਇਹ ਇੱਕ ਚਿਕਿਤਸਕ ਪੌਦਾ ਹੈ ਅਤੇ ਇਹ ਜੈਵਿਕ ਖੇਤੀ ਰਾਹੀਂ ਉੱਗਦਾ ਹੈ, ਇਸ ਲਈ ਇਸਦੇ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ। ਕੁਝ ਜੈਵਿਕ ਖਾਦ ਜਿਵੇਂ ਕਿ ਖੇਤ ਦੀ ਖਾਦ (FYM), ਵਰਮੀਕੰਪੋਸਟ ਅਤੇ ਹਰੀ ਖਾਦ ਆਦਿ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਂਦੀ ਹੈ। ਕੁਝ ਬਾਇਓ-ਕੀਟਨਾਸ਼ਕਾਂ ਨੂੰ ਮਿੱਟੀ ਜਾਂ ਬੀਜ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਉਣ ਲਈ ਨੀਮ, ਚਿਤਰਾਕਮੂਲ, ਧਤੂਰਾ, ਗਉ ਮੂਤਰ ਆਦਿ ਤੋਂ ਤਿਆਰ ਕੀਤਾ ਜਾਂਦਾ ਹੈ। ਉਪਜਾਊ ਭੂਮੀ ਤੋਂ ਵੱਧ ਉਪਜ ਲਈ 6 ਕਿਲੋਗ੍ਰਾਮ ਨਾਈਟ੍ਰੋਜਨ (ਯੂਰੀਆ @ 14 ਕਿਲੋਗ੍ਰਾਮ) ਅਤੇ 6 ਕਿਲੋਗ੍ਰਾਮ ਫਾਸਫੋਰਸ (ਐਸ ਐਸ ਪੀ @ 38 ਕਿਲੋਗ੍ਰਾਮ) ਪ੍ਰਤੀ ਏਕੜ ਵਰਤੋਂ। ਘੱਟ ਉਪਜਾਊ ਮਿੱਟੀ ਵਿਚ ਉੱਚੀ ਜੜ੍ਹਾਂ ਬਣਾਉਣ ਲਈ 40 ਕਿਲੋਗ੍ਰਾਮ N ਅਤੇ P ਪ੍ਰਤੀ ਹੈਕਟੇਅਰ ਦਾ ਉਪਯੋਗ ਕਾਫ਼ੀ ਹੈ। ਬੂਟੀ ਨਿਯੰਤ੍ਰਣ: ਆਮਤੌਰ ਤੇ ਖੇਤ ਨੂੰ ਬੂਟੀ ਤੋਂ ਮੁਕਤ ਕਰਨ ਲਈ ਦੋ ਵਾਰ ਗੂੜਾਈ ਕੀਤੀ ਜਾਂਦੀ ਹੈ। ਇਕ ਬੀਜਾਈ ਦੇ 20-25 ਦਿਨਾਂ ਵਿੱਚ ਅਤੇ ਦੂਜਾ ਪਹਿਲੀ ਗੂੜਾਈ ਕਰਨ ਦੇ ਬਾਅਦ ਕੀਤੀ ਜਾਂਦੀ ਹੈ। ਬੂਟੀ ਨੂੰ ਨਿਯੰਤ੍ਰਣ ਕਰਨ ਲਈ ਬੀਜ ਬੀਜਣ ਤੋਂ ਪਹਿਲਾਂ, ਆਇਸੋਪ੍ਰੋਤੁਰੋਨ 200ਗ੍ਰਾਮ/ਏਕੜ ਅਤੇ ਗਲਾਇਫੋਸੇਟ 600ਗ੍ਰਾਮ/ਏਕੜ ਦੀ ਖੁਰਾਕ ਵਰਤੋ। ਸਿੰਚਾਈ: ਬਹੁਤ ਜ਼ਿਆਦਾ ਪਾਣੀ ਜਾਂ ਮੀਂਹ ਪੈਣਾ ਫਸਲਾਂ ਲਈ ਨੁਕਸਾਨਦੇਹ ਹੈ। ਭਾਰੀ ਮੀਂਹ ਪੈਣ ਦੇ ਕਾਰਨ, ਸਿੰਜਣਾ ਜ਼ਰੂਰੀ ਨਹੀ ਹੈ ਜਾਂ ਫਿਰ ਕੇਵਲ ਇੱਕ ਜਾਂ ਦੋ ਵਾਰ ਕਾਫ਼ੀ ਹੈ। ਸਿੰਚਾਈ ਵਾਲੀਆਂ ਹਾਲਤਾਂ ਅਧੀਨ 10-15 ਦਿਨਾਂ ਵਿੱਚ ਫਸਲ ਦੀ ਸਿੰਚਾਈ ਜਾ ਸਕਦੀ ਹੈ। ਪਹਿਲੇ ਸਿੰਚਾਈ ਉਗਰਨ ਦੇ 30-35 ਦਿਨਾਂ ਦੇ ਬਾਅਦ ਅਤੇ ਫਿਰ 60-70 ਦਿਨ ਬਾਅਦ ਦੂਜੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਵਾਢੀ: 160-180 ਦਿਨਾਂ ਵਿਚ ਫਸਲ ਪੱਕਣ ਲੱਗ ਪੈਂਦੀ ਹੈ। ਸੁੱਕੇ ਮੌਸਮ ਵਿੱਚ ਜਦੋਂ ਪੱਤਿਆਂ ਸੁੱਕਣ ਲਗ ਜਾਣ ਅਤੇ ਬੈਰੀ ਲਾਲ-ਸੰਤਰੀ ਰੰਗ ਦੀ ਹੋ ਜਾਣ, ਉਦੋਂ ਇਸਦੀ ਵਾਢੀ ਕੀਤੀ ਜਾਣੀ ਚਾਹੀਦੀ ਹੈ। ਫਸਲ ਵੱਢਣ ਦਾ ਕੰਮ ਹੱਥਾਂ ਨਾਲ ਪੌਦੇ ਵੱਢਣ ਨਾਲ ਜਾਂ ਪਾਵਰ ਟਿਲਰ ਜਾਂ ਕੰਟ੍ਰੀ ਹਲ ਵਰਗੀ ਮਸ਼ੀਨਾਂ ਨਾਲ ਜੜ੍ਹਾਂ ਨੂੰ ਖਰਾਬ ਕੀਤੇ ਬਿਨਾਂ ਕੀਤਾ ਜਾ ਸਕਦਾ ਹੈ। ਸਰੋਤ: ਆਪਣੀ ਖੇਤੀ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
332
0