AgroStar Krishi Gyaan
Pune, Maharashtra
25 Apr 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
"(ਭਾਗ 1) ਟਮਾਟਰ ਵਿੱਚ ਤਿੰਨ-ਰੰਗ ਦੀ ਸਮੱਸਿਆ
ਤਿੰਨ-ਰੰਗੀ ਫਲ਼ਾਂ ਲਈ ਟਮਾਟਰ ਦੇ ਉਪਾਅ ਨੂੰ ਦੋ ਪੜਾਵਾਂ ਵਿੱਚ ਵਿਉਂਤਣ ਦੀ ਜ਼ਰੂਰਤ ਹੈ। ਪਹਿਲੇ ਪੜਾਵ ਵਿੱਚ, ਸਾਨੂੰ ਬਾਅਦ ਵਿੱਚ ਹੋਣ ਵਾਲੀ ਸਮੱਸਿਆ ਰੋਕਣ ਲਈ ਸਾਵਧਾਨੀਪੂਰਵਕ ਕੰਮ ਲੈਣ ਦੀ ਲੋੜ ਹੈ ਅਤੇ ਦੂਜੇ ਪੜਾਅ ਵਿੱਚ, ਜੇਕਰ ਇਹ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਤਾਂ ਸਾਨੂੰ ਸਮੱਸਿਆ ਦੀ ਤੀਬਰਤਾ ਨੂੰ ਘਟਾਉਣ ਲਈ ਤੁਰੰਤ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ। ਰੋਗ ਦੇ ਲੱਛਣ: ਜਿਆਦਾਤਰ ਫਲ ਪੀਲੇ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਪੱਕੇ ਨਹੀਂ ਹੁੰਦੇ। ਭਰਮ: ਤਿੰਨ-ਰੰਗੇ ਫਲ ਦੀ ਸਮੱਸਿਆ ਵਿਵਿਧਤਾ ਅਤੇ ਵਾਇਰਲ ਰੋਗ ਦੇ ਕਾਰਣ ਹੁੰਦੀ ਹੈ।
ਕਾਰਨ: ਹਾਲਾਂਕਿ ਇਸ ਸਮੱਸਿਆ ਦੇ ਸਹੀ ਕਾਰਨ ਦੀ ਪਹਿਚਾਣ ਕਰਨਾ ਥੋੜਾ ਔਖਾ ਹੈ, ਇਹ ਹੇਠਾਂ ਦਿੱਤੇ ਗਏ ਕੁਝ ਕਾਰਨ ਕਰਕੇ ਹੁੰਦਾ ਹੈ।_x000D_ 1. ਟਮਾਟਰ ਦੀ ਕਾਸ਼ਤ ਲਈ ਘੱਟ ਗੁਣਵੱਤਾ/ਘੱਟ ਉਪਜਾਊ ਜ਼ਮੀਨ ਦੀ ਚੋਣ ਕਰਨਾ_x000D_ 2. ਪੌਸ਼ਟਿਕ ਤੱਤ ਦੀ ਅਸੰਤੁਲਿਤ ਵਰਤੋਂ_x000D_ 3. ਚੂਸਣ ਵਾਲੇ ਕੀੜੇ ਦਾ ਸੰਕ੍ਰਮਣ_x000D_ 4. ਵਾਇਰਲ ਰੋਗ ਦਾ ਸੰਕ੍ਰਮਣ_x000D_ 5. ਅਨਿਯਮਿਤ ਅਤੇ ਜਿਆਦਾ/ਘੱਟ ਪਾਣੀ ਦਾ ਪ੍ਰਬੰਧਨ_x000D_ 6. ਅਤਿਅੰਤ ਜਿਆਦਾ ਤਾਪਮਾਨ ਵਿੱਚ ਅਨੁਚਿਤ ਦੇਖਭਾਲ _x000D_ ਪਹਿਲੇ ਪੜਾਅ ਵਿੱਚ ਸਮੱਸਿਆ ਤੋਂ ਬਚਾਓ ਦੇ ਉਪਾਅ:_x000D_ 1. ਜਮੀਨ ਦਾ ਚੋਣ – ਜ਼ਮੀਨ ਟਮਾਟਰ ਦੀ ਫਸਲ ਉਗਾਉਣ ਲਈ ਉਪਜਾਊ ਹੋਣੀ ਚਾਹੀਦੀ ਹੈ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਅਤੇ ਇਸਤੋਂ ਪਾਣੀ ਕੱਢਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਖੇਤੀ ਕਰਨ ਦਾ ਤਰੀਕਾ ਵੀ ਮਹੱਤਵਪੂਰਣ ਹੈ। ਚੌੜੀ- ਉਂਚੀ ਬੱਟਾਂ ਬਣਾਉ ਤਾਂ ਜੋ ਜੜ੍ਹਾਂ ਦੇ ਨੇੜੇ ਦੀ ਮਿੱਟੀ ਹਵਾਦਾਰ ਹੋਵੇ। ਖੇਤੀ ਲਈ, ਡ੍ਰਿਪ ਸਿੰਚਾਈ ਦੀ ਵਰਤੋਂ ਕਰੋ। ਜੇ ਬੱਟਾਂ ਦੀ ਉਚਾਈ 0.5 ਫੁੱਟ ਅਤੇ ਚੌੜਾਈ 3 ਫੁੱਟ ਦੀ ਹੈ, ਤਾਂ ਚਿੱਟੀ ਜੜ੍ਹਾਂ ਸਰਗਰਮ ਹੁੰਦਿਆਂ ਹਨ ਅਤੇ ਪੌਸ਼ਟਿਕ ਤੱਤਾਂ ਦੀ ਸਪਲਾਈ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ। _x000D_ 2. ਸੰਤੁਲਿਤ ਪੌਸ਼ਟਿਕ ਤੱਤ ਦੀ ਵਰਤੋਂ – ਜੇ ਸੰਭਵ ਹੋਵੇ ਤਾਂ ਮਿੱਟੀ ਵਿਚ ਮੌਜੂਦ ਪਦਾਰਥਾਂ ਵਾਰੇ ਪਤਾ ਕਰਨ ਲਈ ਟਮਾਟਰ ਦੇ ਵਿਕਾਸ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰੋ। ਇਸਦੇ ਨਾਲ ਨਾਲ, ਬੱਟ ਬਣਾਉਣ ਵੇਲੇ, ਖਾਦ (ਬੈਸਲ ਖੁਰਾਕ ਵਿੱਚ ਜੈਵਿਕ ਖਾਦ, ਨੀਮ ਕੇਕ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸੀਅਮ, ਮੈਗਨੀਅਮ, ਗੰਧਕ ਆਦਿ) ਦੀ ਬੈਸਲ ਖੁਰਾਕ ਦਿਓ। ਟਮਾਟਰਾਂ ਦੀ ਕਾਸ਼ਤ ਦੇ ਬਾਅਦ ਨਿਯਮਤ ਡ੍ਰਿੱਪ ਸਿੰਚਾਈ ਰਾਹੀਂ ਘੁਲਣਸ਼ੀਲ ਖਾਦ ਦੇਣਾ ਜਾਰੀ ਰੱਖੋ। _x000D_ _x000D_ 3. ਮੌਸਮ ਦੇ ਅਨੁਸਾਰ ਉਚਿਤ ਕਿਸਮਾਂ ਦੀ ਚੋਣ – ਟਮਾਟਰ ਦੀ ਵਧੀਆ ਪੈਦਾਵਾਰ ਲਈ ਹਾਈਬ੍ਰਿਡ ਕਿਸਮਾਂ ਦੀ ਚੋਣ ਕਰਦਿਆਂ, ਅੱਗਲੀ ਗਤੀਵਿਧੀਆਂ ਵਾਰੇ ਵਿਚਾਰ ਕਰੋ। ਗਰਮੀ ਦੀਆਂ ਕਿਸਮਾਂ ਕਦੇ ਚੰਗੀ ਪੈਦਾਵਾਰ ਨਹੀਂ ਕਰਦਿਆਂ, ਜਦੋਂ ਦਿਨ ਛੋਟਾ ਅਤੇ ਰਾਤ ਲੰਮੀ ਹੁੰਦੀ ਹੈ। ਇਸ ਲਈ, ਗਰਮੀ ਦੀ ਖੇਤੀ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਸੈਮੀਨਾਇਸ-ਅੰਸਲ, ਆਯੁਸ਼ਮਾਨ, ਸਿਜੇਂਟਾ -6242, 1057, ਬੇਅਰ- 1143, ਬਾਇਓਸੀਡ ਵੀਰ, ਜੇ ਕੇ -811 ਵਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਖਰੀਫ ਜਾਂ ਪਛੇਤੇ ਖਰੀਫ ਮੌਸਮ ਲਈ ਵੀ, ਸੀਜੈਂਟ-2048, ਸੈਮੀਨੀਸ- ਗਰਵ, ਨਾਮਧਾਰੀ 629 ਵਰਗਿਆਂ ਕਿਸਮਾਂ ਵਾਰੇ ਵਿਚਾਰ ਕਰੋ। _x000D_ ਹਵਾਲਾ- ਤੇਜਲ ਕੋਲਹੇ, ਸੀਨੀਅਰ ਐਗਰੋਨੋਮਿਸਟ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
303
16