AgroStar Krishi Gyaan
Pune, Maharashtra
08 Jun 19, 06:00 PM
ਜੈਵਿਕ ਖੇਤੀଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਜੈਵਿਕ ਕੀਟ ਕੰਟਰੋਲਰ (ਅਗਨੀ ਅਸਤਰ)
ਅਗਨੀ ਅਸਤਰ ਇਕ ਜੈਵਿਕ ਪੈਸਟ ਕੰਟ੍ਰੋਲ ਉਪਚਾਰ ਹੈ ਜੋਕਿ ਘੱਟ ਦਾਮ ਤੇ ਬਣਾਇਆ ਜਾ ਸਕਦਾ ਹੈ। ਆਓ ਇਸ ਮਿਸ਼ਰਣ ਨੂੰ ਬਣਾਉਣ ਦੀ ਤਕਨੀਕ ਨੂੰ ਸਮੱਝਦੇ ਹਾਂ। ਲੋੜੀਂਦੀ ਸਮੱਗਰੀ: • ਗਊ ਦਾ ਮੂਤਰ - 200 ਲੀਟਰ • ਗ੍ਰਾਉਂਡਿਡ ਨੀਮ ਦੇ ਪੱਤੇ- 2 ਕਿਲੋ • ਤੰਬਾਕੂ ਦਾ ਪਾਉਡਰ- ½ ਕਿਲੋ • ਪਿੱਸੀ ਹਰੀ ਮਿਰਚ- ½ ਕਿਲੋ • ਗ੍ਰਾਉਂਡਿਡ ਲੱਸਣ ਦਾ ਪਾਉਡਰ- 125 ਗ੍ਰਾਮ • ਪਿੱਸੀ ਹਲਦੀ - 200 ਗ੍ਰਾਮ
ਬਣਾਉਣ ਦੀ ਵਿਧੀ: ਇਸ ਸਾਰੀ ਸਮੱਗਰੀ ਨੂੰ ਰਲਾਓ ਅਤੇ ਇਹਨਾਂ ਨੂੰ ਲਕੜੀ ਦੀ ਡੰਡੀ ਜਾਂ ਚੱਮਚ ਨਾਲ ਘੁੰਮਾਓ। ਇਸਨੂੰ ਵਾਪਸ ਢੱਕ ਕੇ ਧੀਮੀ ਅੱਗ ਤੇ ਉਬਾਲੋ, ਫਿਰ ਇਸਨੂੰ ਠੰਡਾ ਹੋਣ ਲਈ ਰੱਖ ਦਿਓ। ਇਸਨੂੰ ਦਿਨ ਵਿੱਚ ਦੋ ਵਾਰ ਘੋਲੋ। ਘੋਲ ਨੂੰ ਢੱਕ ਕੇ ਛਾਂਵੇ ਰੱਖ ਦਿਓ। ਘੋਲ ਨੂੰ ਮੀਂਹ ਅਤੇ ਧੁੱਪ ਤੋਂ ਬਚਾਓ। ਮੀਂਹ ਜਾਂ ਗਰਮੀ ਦੇ ਮੌਸਮ ਵਿੱਚ, ਇਸਨੂੰ ਦੋ ਦਿਨਾਂ ਤਕ ਸਟੋਰ ਕਰੋ, ਅਤੇ ਸਰਦਿਆਂ ਵਿੱਚ ਚਾਰ ਦਿਨਾਂ ਤਕ ਸਟੋਰ ਕਰੋ। ਇਸਨੂੰ ਕਪੜੇ ਨਾਲ ਛਾਣ ਕੇ ਸਟੋਰ ਕਰੋ। ਇਸਦੀ ਵਰਤੋਂ ਤਿੰਨ ਮਹੀਨੇ ਤਕ ਕੀਤੀ ਜਾ ਸਕਦੀ ਹੈ। ਇਸਦੇ ਨਾਲ ਲਗਗਭ ਸਾਰੇ ਕੀੜੇ ਨਿਯੰਤ੍ਰਿਤ ਕੀਤੇ ਜਾ ਸਕਦੇ ਹਨ। ਵਰਤੋਂ ਦੀ ਵਿਧੀ: 300-400 ਮਿਗ੍ਰਾ ਨਾਲ 3 ਲੀਟਰ ਜਾਂ 15 ਲੀਟਰ ਪੰਪ ਪਾਣੀ ਵਿੱਚ 100 ਲੀਟਰ ਪਾਣੀ ਰਲਾਓ। ਇਹ ਮਿਸ਼ਰਣ ਵੱਡੇ ਲਾਰਵਾ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰੇਗਾ। ਹਵਾਲਾ - ਐਗਰੋਸਟਾਰ ਐਗਰੋਨੌਮੀ ਸੈਂਟਰ ਐਕਸੀਲੈਂਸ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
839
1