AgroStar Krishi Gyaan
Pune, Maharashtra
04 Aug 19, 06:30 PM
ਪਸ਼ੂ ਪਾਲਣNDDB
ਵੱਛਿਆਂ (ਕੱਟਿਆਂ) ਵਿੱਚ ਪੋਸ਼ਣ ਬਹੁਤ ਮਹੱਤਵਪੂਰਨ ਹੈ
ਕਿਸੇ ਵੀ ਡੇਅਰੀ ਫਾਰਮ ਦੀ ਸਫਲਤਾ ਪੂਰੀ ਤਰ੍ਹਾਂ ਉਸਦੇ ਵੱਛਿਆਂ ਦੇ ਚੰਗੇ ਪ੍ਰਬੰਧਨ ਉੱਤੇ ਨਿਰਭਰ ਕਰਦੀ ਹੈ। ਵੱਛੇ ਦਾ ਮੁੱਢਲੇ ਜੀਵਨ ਵਿੱਚ ਤੇਜ਼ੀ ਨਾਲ ਵਾਧਾ ਅਤੇ ਛੇਤੀ ਵੱਡੇ ਹੋਣ ਲਈ ਚੰਗਾ ਪੋਸ਼ਣ ਦੇਣਾ ਜ਼ਰੂਰੀ ਹੈ। ਵੱਛਿਆ ਵਿੱਚ ਖਰਾਬ ਪੋਸ਼ਣ ਹੋਣ ਨਾਲ ਗਰਭ ਧਾਰਨ ਵਿੱਚ ਦੇਰੀ ਹੋ ਸਕਦੀ ਹੈ ਅਤੇ ਇਸ ਨਾਲ ਦੁੱਧ ਦਾ ਉਤਪਾਦਨ ਵੀ ਘੱਟ ਜਾਂਦਾ ਹੈ। ਵੱਛਿਆਂ (ਕੱਟਿਆਂ) ਦੀ ਖੁਰਾਕ ਦੇ ਵਾਰ ਮਹੱਤਵਪੂਰਨ ਤੱਥ: • ਵੱਛੇ (ਕੱਟੇ) ਦੇ ਜਨਮ ਦੇ ਅੱਧੇ ਘੰਟੇ ਦੇ ਵਿੱਚ ਹੀ ਉਸਨੂੰ ਕੋਲੋਸਟ੍ਰਮ ਖਿਲਾਉਣਾ ਚਾਹੀਦਾ ਹੈ • ਦੋ ਮਹੀਨਿਆਂ ਤਕ ਵੱਛਿਆਂ ਦੇ ਭਾਰ ਦੇ ਮੁਤਾਬਿਕ ਉਹਨਾਂ ਨੂੰ 10% ਦੁੱਧ ਚੁੰਘਾਓ • ਜਨਮ ਦੇ ਦੂਜੇ ਹਫਤੇ ਤੋਂ ਵੱਛੇ ਦਾ ਸ਼ੁਰੂਆਤੀ ਭੋਜਨ ਚੰਗੀ ਗੁਣਵੱਤਾ ਦਾ ਹੋਣਾ ਚਾਹੀਦਾ ਹੈ • ਵੱਛੇ ਨੂੰ ਹਰ ਮਹੀਨੇ ਕਈ ਕਿਸਮ ਦੀਆਂ ਕੀੜੇਮਾਰ ਦਵਾਈਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ • ਵੱਛਿਆਂ ਨੂੰ ਦੁੱਧ ਦੀ ਥਾਂ ਭੋਜਨ (ਵੈਕਲਪਿਕ ਭੋਜਨ) ਦਿਓ • ਜੇਕਰ ਇਕੱਲਾ ਦੁੱਧ ਦਿੱਤਾ ਜਾਂਦਾ ਹੈ, ਤਾਂ ਇਸ ਵਿੱਚ ਐਂਟੀਬਾਓਟਿਕ ਪਾਉਡਰ ਰਲਾ ਕੇ ਦਿਓ • ਵੱਛਿਆਂ ਨੂੰ ਚੰਗੀ ਗੁਣਵੱਤਾ ਦਾ ਸੁੱਕਾ ਘਾਹ ਖਿਲਾਓ • ਵੱਛਿਆਂ ਦਾ ਸਮੇਂ ਸਿਰ ਟੀਕਾਕਰਨ ਕਰਨਾ ਚਾਹੀਦਾ ਹੈ ਸਰੋਤ: NDDB
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
393
0