AgroStar Krishi Gyaan
Pune, Maharashtra
27 May 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਰਸਾਇਣਕ ਖਾਦਾਂ ਦੀ ਨਿਪੁੰਨਤਾ ਵਧਾਉਣ ਦੇ ਤਰੀਕੇ
● ਖਾਦ ਨੂੰ ਕਦੇ ਵੀ ਮਿੱਟੀ ਤੇ ਨਹੀਂ ਸੁੱਟਣਾ ਚਾਹੀਦਾ। ਉਨ੍ਹਾਂ ਨੂੰ ਉਦੋਂ ਹੀ ਪਾਉਣਾ ਚਾਹੀਦਾ ਹੈ ਜਦੋਂ ਮਿੱਟੀ ਵਿੱਚ ਢੁਕਵੀਂ ਨਮੀ ਹੋਵੇ। ● ਖਾਦ ਨੂੰ ਬਿਜਾਈ ਦੇ ਸਮੇਂ ਬੀਜਾਂ ਦੇ ਅੰਦਰ ਲਗਾਉਣਾ ਚਾਹੀਦਾ ਹੈ। ● ਕੋਟਿਡ ਖਾਦ/ਬ੍ਰਿਕਿਟਸ/ਸੁਪਰ ਗ੍ਰੈਨਿਊਲਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਨੂੰ 1:5 ਦੇ ਅਨੁਪਾਤ ਵਿੱਚ ਯੂਰੀਆ ਅਤੇ ਨੀਮ ਕੇਕ ਦੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ● ਖਾਦਾਂ ਨੂੰ ਫਸਲ ਦੇ ਵੱਧਣ ਦੇ ਨਾਜ਼ੁਕ ਪੜਾਅ ਦੇ ਦੌਰਾਨ ਦੇਣਾ ਚਾਹੀਦਾ ਹੈ।
● ਤਰਲ ਖਾਦਾਂ ਨੂੰ ਮਾਈਕ੍ਰੋ ਸਿੰਚਾਈ ਰਾਹੀਂ ਦੇਣਾ ਚਾਹੀਦਾ ਹੈ। ● ਅਨਾਜ ਦੀਆਂ ਫਸਲਾਂ ਲਈ, ਖਾਦ ਨੂੰ 4:2:2:1 (ਨਾਈਟ੍ਰੋਜਨ: ਫਾਸਫੋਰਸ: ਪੋਟਾਸ਼: ਸਲਫਰ) ਦੇ ਅਨੁਪਾਤ ਵਿੱਚ ਦੇਣਾ ਚਾਹੀਦਾ ਹੈ ਅਤੇ ਦਾਲਾਂ ਲਈ ਇਹਨਾਂ ਨੂੰ 1:2:1:1 ਦੇ ਅਨੁਪਾਤ ਵਿੱਚ ਦੇਣਾ ਚਾਹੀਦਾ ਹੈ। ● ਜੈਵਿਕ ਖਾਦਾਂ ਦੀ ਨਿਯਮਤ ਵਰਤੋਂ ਰਾਹੀਂ ਮਿੱਟੀ ਦੀ pH 6.5 ਤੋਂ 7.5 ਦੇ ਵਿਚਕਾਰ ਬਣਾਈ ਰੱਖੀ ਜਾਣੀ ਚਾਹੀਦੀ ਹੈ। ● ਮਿੱਟੀ ਦੀ ਸੁਰੱਖਿਆ ਲਈ, ਮਿੱਟੀ ਦੀ ਸੰਭਾਲ, ਜੈਵਿਕ ਖੇਤੀ, ਅਤੇ ਏਕੀਕ੍ਰਤ ਰਸਾਇਣਕ ਅਤੇ ਜੈਵਿਕ ਖੇਤੀ ਕਰਕੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖੋ। ਇਹ ਸਮੇਂ ਦੀ ਜਰੂਰਤ ਹੈ। ਹਵਾਲਾ - ਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
469
6