AgroStar Krishi Gyaan
Pune, Maharashtra
20 Oct 19, 06:30 PM
ਪਸ਼ੂ ਪਾਲਣਕ੍ਰਿਸ਼ੀ ਜਾਗਰਨ
ਘਰ ਵਿੱਚ ਪਸ਼ੂਆਂ ਲਈ ਕੁਦਰਤੀ ਕੈਲਸ਼ੀਅਮ ਸਮੱਗਰੀ ਬਣਾਉਣ ਦੀ ਵਿਧੀ
ਘਰ ਵਿਚ ਕੈਲਸ਼ੀਅਮ ਬਣਾਉਣ ਦੀ ਇਹ ਵਿਧੀ ਪਸ਼ੂਆਂ ਲਈ ਬਹੁਤ ਹੀ ਸੁਵਿਧਾਜਨਕ ਹੈ। ਪਹਿਲਾਂ ਇਸ ਦੇ ਲਈ 5 ਕਿਲੋ ਚੂਨੇ ਦੀ ਜ਼ਰੂਰਤ ਹੋਵੇਗੀ। ਬਾਜ਼ਾਰ ਵਿੱਚ ਇਸਦੀ ਕੀਮਤ ਆਮ ਤੌਰ 'ਤੇ 40-50 ਰੁਪਏ ਦੇ ਲਗਭਗ ਹੋਵੇਗੀ। ਖਰੀਦਾਰੀ ਦੇ ਸਮੇਂ, ਇਹ ਯਾਦ ਰੱਖੋ ਕਿ ਆਪ ਜੀ ਬਾਜ਼ਾਰ ਤੋਂ ਜੋ ਖਰੀਦ ਰਹੇ ਹੋ ਉਹ ਪੂਰੀ ਤਰ੍ਹਾਂ ਸ਼ੁੱਧ ਹੋਵੇ। ਇਸ ਚੂਨੇ ਨੂੰ ਪਾਣੀ ਦੇ ਇੱਕ ਵੱਡੇ ਘੜੇ ਵਿੱਚ ਰੱਖੋ। ਇਸ ਵਿੱਚ 7 ਲੀਟਰ ਪਾਣੀ ਪਾਓ। ਪਾਣੀ ਪਾਉਣ ਦੇ ਬਾਅਦ, ਘੋਲ ਨੂੰ 3 ਘੰਟਿਆਂ ਲਈ ਐਵੇਂ ਹੀ ਛੱਡ ਦਿਓ। 3 ਘੰਟਿਆਂ ਵਿੱਚ, ਪਾਣੀ ਚੰਗੀ ਤਰ੍ਹਾਂ ਘੁਲ ਜਾਂਦਾ ਹੈ। ਹੁਣ ਇਸ ਮਿਸ਼ਰਣ ਵਿਚ 20 ਲੀਟਰ ਪਾਣੀ ਪਾਓ ਅਤੇ ਇਸ ਮਿਸ਼ਰਣ ਨੂੰ 24 ਘੰਟਿਆਂ ਲਈ ਰੱਖੀ ਰੱਖੋ। ਕੈਲਸ਼ੀਅਮ 24 ਘੰਟਿਆਂ ਤਕ ਤਿਆਰ ਹੋ ਜਾਵੇਗਾ, ਪਰ ਧਿਆਨ ਰੱਖੋ ਕਿ ਇਸ ਨੂੰ ਇਸੇ ਰੂਪ ਵਿਚ ਪਸ਼ੂਆਂ ਨੂੰ ਨਾ ਦਿਓ।
ਕੈਲਸ਼ੀਅਮ ਨੂੰ ਇਸ ਤਰੀਕੇ ਨਾਲ ਦੇਣਾ ਚਾਹੀਦਾ ਹੈ: ਇੱਕ ਗਲਾਸ ਲਓ ਅਤੇ ਕਿਸੇ ਕੈਨ ਜਾਂ ਬਾਲਟੀ ਵਿੱਚ ਸਾਫ਼ ਪਾਣੀ ਭਰ ਕੇ ਰੱਖੋ। ਧਿਆਨ ਰੱਖੋ ਕਿ ਕੰਟੇਨਰ ਤੋਂ ਪਾਣੀ ਕੱਢਣ ਵੇਲੇ ਘੋਲ ਹਿਲਣਾ ਨਹੀਂ ਚਾਹੀਦਾ। ਉੱਪਰੋਂ ਸਿਰਫ ਕੁਝ ਸਾਫ ਪਾਣੀ ਹੀ ਲਓ। ਇਸ ਤਰੀਕੇ ਨਾਲ, ਘੋਲ ਵਿਚੋਂ 15 ਲੀਟਰ ਸਾਫ ਪਾਣੀ ਕੱਢ ਲਿਆ ਜਾਵੇਗਾ ਅਤੇ ਜਾਂ ਤਾਂ ਬਾਕੀ ਘੋਲ ਨੂੰ ਐਵੇਂ ਹੀ ਸੁੱਟ ਦਿਓ ਜਾਂ ਇਸਨੂੰ ਕਿਸੇ ਹੋਰ ਕੰਮ ਲਈ ਵਰਤਿਆ ਜਾ ਸਕਦਾ ਹੈ।ਇਹ ਘੋਲ ਵੀ ਪਸ਼ੂਆਂ ਨੂੰ ਸਿੱਧਾ ਨਹੀਂ ਦਿੱਤਾ ਜਾਣਾ ਚਾਹੀਦਾ। ਇਸਨੂੰ ਪਸ਼ੂਆਂ ਨੂੰ ਪਾਣੀ ਦੇ ਨਾਲ ਪਿਲਾਉਂਦੇ ਸਮੇਂ ਇਸ ਘੋਲ ਦੀ 100 ਮਿਲੀਲੀਟਰ ਤਕ ਦੀ ਮਾਤਰਾ ਰਲਾਓ। ਸਰੋਤ: ਕ੍ਰਿਸ਼ੀ ਜਾਗਰਣ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
540
5