AgroStar Krishi Gyaan
Pune, Maharashtra
17 May 19, 11:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਅੰਬ ਦੀ ਫ਼ਸਲ ਵਿੱਚ ਫਲ ਦੀ ਮੱਖੀ ਦਾ ਪ੍ਰਬੰਧਨ
• ਫਲ਼ਾਂ ਨੂੰ ਸਮੇਂ ਸਿਰ ਕੱਟਣਾ ਚਾਹੀਦਾ ਹੈ; ਸਹੀ ਦੇਖ਼ਭਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਫ਼ਲ ਦਰਖ਼ਤ 'ਤੇ ਹੀ ਨਾ ਪੱਕ ਜਾਵੇ। • ਫ਼ਲ ਮੱਖੀ ਤੋਂ ਪ੍ਰਭਾਵਿਤ ਹੋਏ ਫ਼ਲ ਅਤੇ ਬਾਗ ਵਿੱਚ ਡਿੱਗੇ ਹੋਏ ਫ਼ਲਾਂ ਨੂੰ ਇਕੱਠੇ ਕਰਕੇ ਨਸ਼ਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਫ਼ਲ ਵਾਲੀਆਂ ਮੱਖੀਆਂ ਦੀ ਆਬਾਦੀ ਵਧ ਜਾਂਦੀ ਹੈ। • ਬੈਕਟ੍ਰੋਸੇਰਾ ਡੋਰਸਾਲਿਸ ਪ੍ਰਜਾਤੀ ਵਾਲੀ ਫ਼ਲ ਮੱਖੀ ਨੂੰ ਮੂਲ ਅਵਸਥਾ ਵਿੱਚ 2 ਤੋਂ 3 ਸੈਂਟੀਮੀਟਰ ਦੀ ਡੂੰਘਾਈ 'ਤੇ ਮਿੱਟੀ ਵਿੱਚ ਦੱਬ ਦਿਓ। • ਮਿੱਟੀ ਲਈ ਸਿਫਾਰਸ਼ ਕੀਤੀ ਦਾਣੇਦਾਰ ਕੀਟਨਾਸ਼ਕ ਦੀ ਵਰਤੋਂ ਕਰੋ।
• ਪ੍ਰਭਾਵੀ ਸਮੇਂ ਦੇ ਦੌਰਾਨ, ਦਰੱਖ਼ਤ ਦੇ ਨਾਲ ਵਾਲੀ ਮਿੱਟੀ ਨੂੰ 2 ਤੋਂ 3 ਸੈਂ: ਮੀ: ਤੱਕ ਪੁੱਟੋ ਅਤੇ ਕਲੋਰੋਫ੍ਰੀਫੋਜ਼ 20 ਈਸੀ @ 2 ਮਿਲੀਲੀਟਰ/ਲੀਟਰ ਪਾਣੀ ਦਾ ਘੋਲ ਬਣਾ ਕੇ ਛਿੜਕਾਅ ਕਰੋ ਜਦੋਂ ਤੱਕ ਮਿੱਟੀ ਪੂਰੀ ਤਰ੍ਹਾਂ ਗਿੱਲੀ ਨਹੀਂ ਹੋ ਜਾਂਦੀ। • ਇਸ ਕੀਟ ਦਾ ਲਾਰਵਾ ਫ਼ਲ ਦੇ ਅੰਦਰ ਹੁੰਦਾ ਹੈ, ਇਸ ਲਈ ਰਸਾਇਣਕ ਕੀਟਨਾਸ਼ਕ ਕੀਟ ਤੱਕ ਨਹੀਂ ਪਹੁੰਚ ਸਕਦੇ। ਫ਼ਲ ਮੱਖੀ ਦਾ ਪ੍ਰਬੰਧਨ ਕਰਨ ਲਈ ਮਿਥਾਏਲ ਯੂਗੇਨੋਲ ਟ੍ਰੈਪਜ਼ ਦੀ ਵਰਤੋਂ ਕਰੋ। ਹਵਾਲਾ – ਐਗਰੋਵੋਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
16
2