AgroStar Krishi Gyaan
Pune, Maharashtra
30 Jun 19, 06:00 PM
ਪਸ਼ੂ ਪਾਲਣਪਾਸ਼ੂ ਸੰਦੇਸ਼
ਪਸ਼ੂਆਂ ਵਿੱਚ ਟੀਕਾਕਰਨ ਦੀ ਮਹੱਤਤਾ (ਭਾਗ-2)
ਜਿਵੇਂ ਕਿ ਅਸੀਂ ਭਾਗ 1 ਵਿੱਚ ਵੇਖਿਆ ਟੀਕਾਕਰਨ ਨਾਲ ਪਸ਼ੂ ਸਿਹਤਮੰਦ ਰਹਿੰਦੇ ਹਨ। ਇਸ ਅਧਿਆਇ ਵਿੱਚ, ਅਸੀਂ ਖਾਸ ਬੀਮਾਰੀਆਂ ਲਈ ਦਿੱਤੇ ਜਾਣ ਵਾਲੇ ਟੀਕਾਕਰਨ ਦੀ ਕਿਸਮ ਦੀ ਸਮੀਖਿਆ ਕਰਾਂਗੇ। ਪੈਰ ਅਤੇ ਮੂੰਹ ਦੀ ਬਿਮਾਰੀ: ਇਸ ਬਿਮਾਰੀ ਨੂੰ ਰੋਕਣ ਲਈ ਆਇਲ ਐਡਜੁਵੇਂਟ ਟੀਕਾ ਦਿੱਤਾ ਜਾਂਦਾ ਹੈ। ਪਹਿਲਾ ਟੀਕਾ ਇੱਕ ਮਹੀਨੇ ਦਾ ਹੋਣ ਤੇ ਪਸ਼ੂ ਨੂੰ ਦਿੱਤਾ ਜਾਂਦਾ ਹੈ ਅਤੇ ਦੂਜਾ ਟੀਕਾ 6 ਮਹੀਨਿਆ ਦੀ ਉਮਰ ਵਿੱਚ ਦਿੱਤਾ ਜਾਂਦਾ ਹੈ, ਅਤੇ ਉਸਦੇ ਬਾਅਦ ਹਰ ਸਾਲ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਮਾਰਚ-ਅਪ੍ਰੈਲ ਜਾਂ ਸਤੰਬਰ-ਅਕਤੂਬਰ ਦੇ ਮਹੀਨਿਆਂ ਦੇ ਦੌਰਾਨ ਟੀਕੇ ਦੀ 2 ਮਿਲੀ ਖੁਰਾਕ ਦਾ ਚਮੜੀ ਦੇ ਅੰਦਰ ਟੀਕਾ ਲਗਾਉਣਾ ਚਾਹੀਦਾ ਹੈ। ਹੇਮੋਰੈਜਿਕ ਸੈਪਟੀਸੀਮੀਆ (ਗਲਸੁੰਧਾ): ਇਹ ਉਹ ਬੀਮਾਰੀ ਹੈ ਜੋ ਜਿਆਦਾਤਰ ਮੌਨਸੂਨ ਸੀਜ਼ਨ ਵਿੱਚ ਨਜ਼ਰ ਆਉਂਦੀ ਹੈ, ਜੋ ਬੈਕਟੀਰੀਆ ਦੇ ਕਾਰਨ ਹੁੰਦੀ ਹੈ, ਇਸ ਲਈ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਟੀਕਾਕਰਣ ਕਰਨਾ ਚਾਹੀਦਾ ਹੈ। ਇਸ ਬਿਮਾਰੀ ਦੇ ਲਈ, ਆਇਲ ਐਡਜੁਵੇਂਟ ਟੀਕਾ ਦਿੱਤਾ ਜਾਣਾ ਚਾਹੀਦਾ ਹੈ। ਹਰ 6 ਮਹੀਨਿਆਂ ਵਿੱਚ ਮਾਰਚ-ਅਪ੍ਰੈਲ ਜਾਂ ਸਤੰਬਰ-ਅਕਤੂਬਰ ਦੇ ਮਹੀਨਿਆਂ ਦੇ ਦੌਰਾਨ ਟੀਕੇ ਦੀ 2 ਮਿਲੀ ਖੁਰਾਕ ਦਾ ਚਮੜੀ ਦੇ ਅੰਦਰ ਟੀਕਾ ਲਗਾਉਣਾ ਚਾਹੀਦਾ ਹੈ। ਲੰਗੜਾਪਨ: ਇਸ ਬਿਮਾਰੀ ਨੂੰ ਰੋਕਣ ਲਈ ਪੋਲੀਵਲੈਂਟ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ। ਪਹਿਲਾ ਟੀਕਾ 6 ਮਹੀਨਿਆਂ ਦੀ ਉਮਰ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਮਾਨਸੂਨ ਦੇ ਆਉਣ ਤੋਂ ਪਹਿਲਾਂ, ਟੀਕੇ ਦੀ 5 ਮਿਲੀ ਖੁਰਾਕ ਦਾ ਪਸ਼ੂਆਂ ਦੀ ਚਮੜੀ ਦੇ ਹੇਠਾਂ ਟੀਕਾ ਲਾਉਣਾ ਚਾਹੀਦਾ ਹੈ। ਬਰੂਸਲੋਸਿਸ: ਇਹ ਗਰਭਪਾਤ ਦੇ ਤੀਜੇ ਪੜਾਅ ਵਿੱਚ ਗਰਭਪਾਤ ਹੋਣ ਦਾ ਮੁੱਖ ਕਾਰਨ ਹੈ। ਮਾਦਾ ਵੱਛੀ ਵਿੱਚ, ਸਿਰਫ 4 ਤੋਂ 6 ਮਹੀਨਿਆਂ ਦੀ ਉਮਰ ਵਿੱਚ ਹੀ 2 ਮਿ.ਲੀ. ਦੀ ਖ਼ੁਰਾਕ ਦਾ ਪਹਿਲਾ ਟੀਕਾ ਲਾਇਆ ਜਾਣਾ ਚਾਹੀਦਾ ਹੈ। ਗਰਭਵਤੀ ਪਸ਼ੂ ਨੂੰ ਇਹ ਟੀਕਾ ਨਹੀਂ ਲਾਉਣਾ ਚਾਹੀਦਾ। ਥੈਲੀਰਿਓਸਿਸ: ਪਹਿਲਾ ਟੀਕਾ ਤਿੰਨ ਮਹੀਨਿਆਂ ਜਾਂ ਇਸਤੋਂ ਵੱਧ ਉਮਰ ਹੋਣ ਤੇ ਲਾਇਆ ਜਾਣਾ ਚਾਹੀਦਾ ਅਤੇ ਫਿਰ 3 ਮਿਲੀ ਦਾ ਚਮੜੀ ਦੇ ਹੇਠਾਂ ਟੀਕਾਕਰਣ ਦਿੱਤਾ ਜਾਣਾ ਚਾਹੀਦਾ ਹੈ। ਇਸਦੀ ਪ੍ਰਤੀਰੋਧੀ ਸ਼ਕਤੀ 3 ਮਹੀਨਿਆਂ ਤਕ ਰਹਿੰਦੀ ਹੈ। ਸਰੋਤ: ਪਸ਼ੂ ਸੰਦੇਸ਼
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
426
0