AgroStar Krishi Gyaan
Pune, Maharashtra
19 Apr 19, 11:00 AM
ਪਸ਼ੂ ਪਾਲਣਐਗਰੋਵੋਨ
ਪਰਿਰੱਖਿਅਤ ਚਾਰਾ ਕਿਵੇਂ ਬਣਾਉਣਾ ਹੈ?
1) ਤੂੜੀ ਕਟਣ ਵਾਲੇ ਨਾਲ ਚਾਰੇ ਨੂੰ 1 ਤੋਂ 2 ਇੰਚ ਵਾਲੇ ਪੀਸਾਂ ਵਿੱਚ ਕੱਟੋ। 2) ਪਰਿਰੱਖਿਅਤ ਚਾਰੇ ਲਈ ਬਣਾਏ ਖੱਡੇ ਦੀ ਸਾਰੀ ਸਾਈਡਾਂ ਤੇ ਚੰਗੀ ਤਰ੍ਹਾਂ ਪਲਾਸਟਿਕ ਸ਼ੀਟ ਫੈਲਾਓ। 3) 1 ਕਿਲੋ ਲੂਣ, 2 ਕਿਲੋ ਗੂੜ ਅਤੇ 1 ਕਿਲੋ ਮਿਨਰਲ ਨੂੰ 15 ਲੀਟਰ ਪਾਣੀ ਵਿੱਚ ਘੋਲੋ ਅਤੇ ਇਸਨੂੰ ਤੂੜੀ ਦੇ ਚਾਰੇ ਉੱਤੇ ਛਿੜਕੋ। ਚਾਰੇ ਦੀ ਪਰਤਾਂ ਨੂੰ ਦਬਾਓ। 4) ਤੂੜੀ ਦੀ ਕਈ ਪਰਤਾਂ ਨੂੰ ਫੈਲਾਓ ਅਤੇ ਇਸਨੂੰ ਇੱਕ ਦੂਜੇ ਨਾਲ ਸਮਾਨ ਰੂਪ ਵਿੱਚ ਮਿਲਾਓ। ਤੂੜੀ ਨੂੰ ਦੱਬਾਓ ਤਾਕੀ ਇਸ ਵਿੱਚ ਹਵਾ ਨਾ ਰਹੇ। ਜੇਕਰ ਹਵਾ ਇਸ ਵਿੱਚ ਰਹਿ ਗਈ ਤਾਂ ਚਾਰੇ ਵਿੱਚ ਫੰਗਸ ਲਗ ਸਕਦੀ ਹੈ ਅਤੇ ਪਰਿਰੱਖਅਤ ਚਾਰਾ ਮਾੜੀ ਗੁਣਵੱਤਾ ਵਾਲਾ ਬਣੇਗਾ। 5) ਖੱਡੇ ਨੂੰ ਚੰਗੀ ਤਰ੍ਹਾਂ ਭਰਨ ਦੇ ਬਾਅਦ, ਇਸਨੂੰ ਪਲਾਸਟਿਕ ਸ਼ੀਟ ਨਾਲ ਢੱਕੋ ਅਤੇ ਇਸਦੇ ਉਤੇ ਸੁਕੇ ਗੰਨੇ ਜਾਂ ਘਾਹ ਦੀ ਪਰਤ ਫੈਲਾਓ। ਇਸ ਕਵਰ ਦੇ ਉੱਤੇ ਮਿਟੀ ਦੀ ਪਰਤ ਫੈਲਾਓ। 6) ਜੇਕਰ ਹਵਾ ਤੋਂ ਮੁਕਤ ਪਰਿਰੱਖਅਤ ਚਾਰੇ ਨੂੰ 40 ਤੋਂ 50 ਦਿਨ ਤਕ ਰੱਖਿਆ ਜਾਵੇ, ਤਾਂ ਚਾਰੇ ਵਿੱਚ ਖਮੀਰ ਦੀ ਪ੍ਰਕ੍ਰਿਆ ਪੂਰੀ ਹੋ ਜਾਵੇਗੀ ਅਤੇ ਚੰਗੀ ਗੁਣਵੱਤਾ ਦਾ ਪਰਿਰੱਖਅਤ ਚਾਰਾ ਤਿਆਰ ਹੋ ਜਾਵੇਗਾ।
2) ਗਾਂ ਦੀ ਦੁੱਧ ਦੇਣ ਦੀ ਸਮਰੱਥਾ ਦੇ ਅਨੁਸਾਰ ਹੀ ਇਸ ਚਾਰੇ ਦੀ ਮਾਤਰਾ ਖਿਲਾਣੀ ਚਾਹੀਦੀ ਹੈ। _x000D_ ਬੀ.ਏ.ਆਈ.ਐਫ.-ਉਰੁਲੀ ਕੰਚਨ_x000D_ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
6
0