AgroStar Krishi Gyaan
Pune, Maharashtra
10 Mar 19, 06:00 PM
ਪਸ਼ੂ ਪਾਲਣਐਗਰੋਵੋਨ
ਪਾਲਤੂ ਜਾਨਵਰਾਂ ਨੂੰ ਖਾਣਾ ਦੇਣ ਤੋਂ ਪਹਿਲਾਂ ਸਾਵਧਾਨੀ ਵਰਤੋ
ਜੇ ਪ੍ਰਾਸੈਸਡ ਚਾਰੇ ਸਹੀ ਢੰਗ ਨਾਲ ਨਹੀਂ ਵਰਤੇ ਜਾਣ, ਤਾਂ ਇਹਨਾਂ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ; ਇਸ ਲਈ, ਉਚਿਤ ਵਿਧੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। 1. ਪ੍ਰੋਸੇਸਡ ਚਾਰੇ ਅਤੇ ਪਰਿਰਖਿਅਤ ਚਾਰੇ ਦੀ ਮਾਤਰਾ ਹੌਲੀ-ਹੌਲੀ ਵਧਾਓ ਅਤੇ ਇਸਨੂੰ ਰੋਜ਼ਮਰਾ ਦੇ ਖਾਣੇ ਵਿਚ ਮਿਲਾਓ। ਪੰਜ ਤੋਂ ਸੱਤ ਦਿਨਾਂ ਦੇ ਅੰਦਰ ਹੀ ਪੂਰਾ-ਪੂਰਾ ਚਾਰਾ ਦੇਣਾ ਸ਼ੁਰੂ ਕਰੋ। 2. ਜੇਕਰ ਇਸਤੇ ਫੰਗਲ ਸੰਕ੍ਰਮਣ ਹੋ ਜਾਵੇ ਜਾਂ ਰੰਗ ਕਾਲਾ ਪੈ ਜਾਵੇ, ਤਾਂ ਜਾਨਵਰਾਂ ਨੂੰ ਪ੍ਰੋਸੇਸਡ ਖਾਣਾ ਨਹੀਂ ਖਿਲਾਣਾ ਚਾਹੀਦਾ। 3. ਪ੍ਰੋਸੇਸਡ ਚਾਰੇ ਅਤੇ ਸਾਇਲੇਜ ਚਾਰੇ ਨੂੰ ਏਅਰਟਾਈਟ ਬੈਗ ਵਿੱਚ ਰੱਖਣਾ ਚਾਹੀਦਾ ਹੈ। ਪਸ਼ੂਆਂ ਨੂੰ ਪ੍ਰਾਸੈਸਡ ਚਾਰੇ ਅਤੇ ਪਰਿਰੱਖਿਅ ਚਾਰੇ ਦੀ ਪਹਿਲੀ ਪਰਤ ਲਾਜ਼ਮੀ ਦੇਣੀ ਚਾਹੀਦੀ ਹੈ।
4. ਯੂਰੀਆ-ਪ੍ਰੋਸੈਸਡ ਚਾਰਾ ਅਤੇ ਪਰਿਰੱਖਿਅਤ ਚਾਰੇ ਨੂੰ ਧਰਤੀ ਤੇ ਫੈਲਾਉਣਾ ਚਾਹੀਦਾ ਹੈ, ਅਤੇ ਜਦੋਂ ਇਸ ਵਿੱਚੋਂ ਅਮੋਨੀਆ ਦੀ ਗੰਧ ਗਾਇਬ ਹੋ ਜਾਵੇ, ਸਿਰਫ ਉਦੋਂ ਹੀ ਇਸ ਨੂੰ ਪਸ਼ੂਆਂ ਨੂੰ ਖੁਆਇਆ ਜਾਣਾ ਚਾਹੀਦਾ ਹੈ। 5. ਪ੍ਰੋਸੇਸਡ ਚਾਰੇ ਅਤੇ ਪਰਿਰੱਖਅਤ ਚਾਰੇ ਨੂੰ ਕੀੜਿਆਂ ਅਤੇ ਜਹਿਰਿਲੇ ਜਾਨਵਰਾਂ ਤੋਂ ਦੂਰ ਰੱਖਣ ਲਈ ਇਸਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ। 6. ਛੇ ਮਹੀਨੇ ਦੇ ਵੱਛੇ ਦੀ ਉਗਾਲੀ ਕਰਨ ਦੀ ਸਮਰੱਥਾ ਚੰਗੀ ਤਰ੍ਹਾਂ ਬਣੀ ਨਹੀਂ ਹੁਦੀ; ਇਸਲਈ ਇਸਨੂੰ ਪ੍ਰੋਸੇਸੇਡ ਚਾਰਾ ਅਤੇ ਪਰਿਰੱਖਤ ਚਾਰਾ ਨਹੀਂ ਖਿਲਾਉਣਾ ਚਾਹੀਦਾ। ਸੰਦਰਭ - ਐਗਰੋਵਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
455
0