AgroStar Krishi Gyaan
Pune, Maharashtra
22 Jul 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਬਿਜਨੇਸ ਦੇ ਦ੍ਰਿਸ਼ਟੀਕੋਣ ਦੇ ਵਾਂਗ ਖੇਤੀ, ਸਿਰਫ ਰੋਜ਼ਾਨਾ ਦੀ ਲੋੜ੍ਹਾਂ ਨੂੰ ਪੂਰਾ ਕਰਨ ਵਾਸਤੇ ਹੀ ਨਹੀਂ!
ਪਿੱਛਲੇ ਕੁਝ ਮਹੀਨੇ ਪਹਿਲਾਂ ਸਾਨੂੰ ਨੀਦਰਲੈਂਡ ਦੇ ਕਿਸਾਨਾਂ ਨਾਲ ਮਿਲ ਕੇ ਉਹਨਾਂ ਦੇ ਖੇਤੀ ਦੇ ਤਰੀਕਿਆਂ ਨੂੰ ਕਰੀਬ ਤੋਂ ਜਾਨਣ ਦਾ ਮੌਕਾ ਮਿਲਿਆ। ਇਹ ਵੇਖਿਆ ਗਿਆ, ਉਦਾਹਰਣ ਵਜੋਂ, ਕਿਸਾਨ ਪੀਣ ਲਈ ਆਮ ਟੰਕੀ ਦਾ ਪਾਣੀ ਵਰਤਦੇ ਹਨ, ਪਰ ਉਹ ਖੇਤੀ ਦੇ ਕੰਮਾਂ ਲਈ ਚੰਗੀ ਗੁਣਵੱਤਾ (ਬਿਸਲਰੀ ਵਰਗਾ) ਵਾਲਾ ਪਾਣੀ ਵਰਤਦੇ ਹਨ। ਖੇਤੀ ਨੂੰ ਨਾ ਸਿਰਫ ਰੋਜ਼ਾਨਾ ਦੀ ਲੋੜ੍ਹਾਂ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ ਬਲਕਿ ਬਿਜਨੇਸ ਦੇ ਦ੍ਰਿਸ਼ਟੀਕੋਣ ਵਾਂਗ ਕੀਤਾ ਜਾਂਦਾ ਹੈ। ਡਚ ਲੋਕ ਸਾਰੀ ਤਰਕੀਬਾਂ ਨੂੰ ਅਪਨਾਉਂਦੇ ਹਨ ਤਾਕੀ ਉਹਨਾਂ ਦੀ ਫਸਲ ਘਟੀਆ ਨਾ ਰਹਿ ਜਾਵੇ। ਦੂਜੇ ਪਾਸੇ, ਕੀ ਅਸੀਂ ਇਸ ਹੱਦ ਤਕ ਆਪਣੀ ਖੇਤੀ ਦੀ ਪਰਵਾਹ ਕਰਦੇ ਹਾਂ? ਮਾਨਸੂਨ ਭਾਰਤੀ ਕਿਸਾਨਾਂ ਲਈ ਸਭਤੋਂ ਵੱਡਾ ਤੋਹਫ਼ਾ ਹੈ ਕਿਉਂਕੀ ਜੂਨ ਮਹੀਨੇ ਵਿੱਚ ਪੈਣ ਵਾਲਾ ਮੀਂਹ ਪੂਰੇ ਸਾਲ ਦੇ ਖੇਤੀ ਦੇ ਕੰਮਾਂ ਵਾਸਤੇ ਪਾਣੀ ਦੇ ਦਿੰਦਾ ਹੈ। ਹਾਲਾਂਕੀ, ਅਜਿਹੇ ਕੁਝ ਹੀ ਕਿਸਾਨ ਹੁੰਦੇ ਹਨ ਜੋ ਹਰ ਬੂੰਦ ਪਾਣੀ ਨੂੰ ਸਟੋਰ ਕਰਦੇ ਹਨ, ਜਦਕਿ ਬਾਕੀ ਨਹੀਂ ਕਰਦੇ। ਨੀਦਰਲੈਂਡ (ਯੂਰਪ) ਵਿੱਚ, ਮੀਂਹ ਪੈਣ ਦੀ ਸੰਭਾਵਨਾ ਅਨਿਯਮਿਤ ਹੁੰਦੀ ਹੈ ਜਿਸ ਵਿੱਚ ਵੱਡੀ ਮਾਤਰਾ ਵਿੱਚ ਬਰਫ ਵੀ ਪੈਂਦੀ ਹੈ; ਉਹਨਾਂ ਹਾਲਾਤਾਂ ਵਿੱਚ ਵੀ, ਕਿਸਾਨ ਉਥੇ ਪੋਲੀਹਾਉਸ ਖੇਤੀ ਕਰਦੇ ਹਨ। ਪੋਲੀਹਾਊਸ ਵਿਚ ਤਾਪਮਾਨ, ਨਮੀ ਅਤੇ ਰੋਸ਼ਨੀ ਸਭ ਪ੍ਰਬੰਧ ਕੀਤੇ ਜਾਂਦੇ ਹਨ। 5 ਡਿਗਰੀ ਦੇ ਘੱਟ ਤਾਪਮਾਨ ਦੇ ਬਾਵਜੂਦ, ਪੋਲੀਹਾਊਸ ਦੇ ਅੰਦਰ ਫਸਲ ਦਾ ਉਤਪਾਦਨ ਜਾਰੀ ਰਹਿੰਦਾ ਹੈ। ਨੀਦਰਲੈਂਡ ਵਿੱਚ ਪੋਲੀਹਾਉਸ ਜਾਂ ਗਲਾਸਹਾਉਸ ਦੀ ਬਣਤਰ ਅਜਿਹੀ ਹੈ ਕਿ ਇਹ ਆਪਣੇ ਉੱਤੇ ਪੈਣ ਵਾਲੇ ਸਾਰੇ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਲੈਂਦਾ ਹੈ ਅਤੇ ਇਹ ਹਜਾਰਾਂ ਲੀਟਰ ਪਾਣੀ ਪੋਲੀਹਾਉਸ ਦੇ ਨਾਲ ਬਣੇ ਤਾਲਾਬ ਵਰਗੇ ਖੇਤ ਵਿੱਚ ਇਕੱਠਾ ਹੋ ਜਾਂਜਾ ਹੈ। ਜੇਕਰ ਕਿਸਾਨ ਮੀਂਹ ਦੇ ਪਾਣੀ ਨਾਲ ਖੇਤੀ ਨਹੀਂ ਕਰਣਗੇ, ਤਾਂ ਇਸਦੇ ਨਤੀਜੇ ਭਾਰੀ ਹੋ ਸਕਦੇ ਹਨ ਕਿਉਂਕੀ ਖੇਤੀ ਵਿੱਚ pH ਗੁਣਵੱਤਾ ਅਤੇ ਇਲੇਕਟ੍ਰਿਕਲ ਚਾਲਕਤਾ (EC) ਵਾਲਾ ਪਾਣੀ ਮੁਹੱਈਆ ਕਰਾਉਣਾ ਚੁਣੌਤੀਪੂਰਨ ਹੋਵੇਗਾ। ਜੇਕਰ ਪਾਣੀ ਦੀ ਗੁਣਵੱਤਾ ਚੰਗੀ ਹੈ ਤਾਂ ਖੇਤੀ ਲਾਭਦਾਇਕ ਹੋਵੇਗੀ; ਪਰ ਜੇ ਅਜਿਹਾ ਨਹੀਂ ਹੈ, ਤਾਂ ਸਾਰੇ ਖੇਤੀਬਾੜੀ ਦੇ ਕੰਮਾ ਲਈ RO ਫਿਲਟਰ ਪਾਣੀ ਦੀ ਲੋੜ ਹੋਵੇਗੀ। ਅਸੀਂ ਪਿਛਲੇ 5 ਸਾਲਾਂ ਤੋਂ ਸਮੇਂ ਸਿਰ ਮੀਂਹ ਪੈਂਦਾ ਨਹੀਂ ਵੇਖਿਆ, ਅਤੇ ਮੀਂਹ ਦੇ ਘੱਟਣ ਅਤੇ ਤੂਫਾਨ ਦੀ ਬਾਰੰਬਾਰਤਾ ਦੇ ਵਾਧੇ ਦੇ ਕਾਰਨ, ਖੇਤੀ ਕਰਨਾ ਬਹੁਤ ਬਿਪਤਾਜਨਕ ਹੋ ਸਕਦਾ ਹੈ। ਸਾਡੇ ਬਹੁਤ ਸਾਰੇ ਉਪਜਾਊ ਮਿੱਟੀ, ਮਾਨਸੂਨ, ਵੱਖੋ-ਵੱਖਰੇ ਮੌਸਮ, ਲਗਭਗ ਸਾਰਾ ਸਾਲ ਅਤੇ ਵਾਧੂ ਸੂਰਜ ਦੀ ਰੌਸ਼ਨੀ, ਬਹੁਤ ਸਾਰੀਆਂ ਚੀਜ਼ਾਂ ਦੇ ਬਾਵਜੂਦ, ਸਾਡੇ ਕਿਸਾਨ ਸੰਕਟ ਵਿੱਚ ਕਿਉਂ ਹਨ? ਭਾਰਤ ਵਿੱਚ, ਹਰ ਕਿਸਾਨ ਨੂੰ ਅਜਿਹੇ ਗਲਾਸਹਾਉਸ ਬਣਾਉਣ ਦੀ ਲੋੜ ਜਾਂ ਬਣਾਉਣ ਲਈ ਲੱਖਾਂ ਰੂਪਏ ਖਰਚਣ ਦੀ ਲੋੜ ਨਹੀਂ ਹੈ, ਹਾਲਾਂਕੀ, ਨੀਦਰਲੈਂਡ ਦੇ ਕਿਸਾਨਾਂ ਦੀ ਇਸ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਸਮਝਣਾ ਬਹੁਤ ਜਰੂਰੀ ਹੈ। ਅਸੀਂ ਬਿਜਨੇਸ ਦੇ ਦ੍ਰਿਸ਼ਟੀਕੋਣ ਰੱਖ ਕੇ ਖੇਤੀ ਕਰਨ ਬਾਰੇ ਸੋਚ ਸਕਦੇ ਹਾਂ ਅਤੇ ਸਮੇਂ ਸਮੇਂ ਤੇ ਖੇਤੀ ਦੇ ਲਈ ਲੋੜੀਂਦੇ ਹਰ ਮਾਪਦੰਡਾਂ ਨੂੰ ਲਾਗੂ ਕਰਕੇ ਉਤਪਾਦਨ ਵਧਾਉਣ ਲਈ ਕੰਮ ਕਰ ਸਕਦੇ ਹਾਂ। ਉਦਾਹਰਨ ਲਈ, ਮਿੱਟੀ ਦੀ ਜਾਂਚ, ਪਾਣੀ ਦੀ ਗੁਣਵੱਤਾ ਦੀ ਜਾਂਚ, ਫਸਲ ਚੱਕਰ, ਪਾਣੀ ਦੀ ਸੰਭਾਲ, ਚੰਗੀ ਤੰਦਰੁਸਤੀ, ਜੈਵਿਕ ਖਾਦ ਉਤਪਾਦਨ, ਹਰੀ ਖਾਦ ਨੂੰ ਸ਼ਾਮਲ ਕਰਨਾ, ਬਾਇਓਕੰਟਰੋਲ ਏਜੇਂਟ ਨੂੰ ਸਾਂਭਣਾ ਅਤੇ ਸੀਮਿਤ ਰਸਾਇਣਕ ਉਲੀਮਾਰ ਦੀ ਵਰਤੋਂ, ਪਰਾਗਣ ਵਧਾਉਣ ਲਈ ਮਧੂ-ਮੱਖੀਆਂ ਦੀ ਸੰਭਾਲ। ਬਹੁਤ ਘੱਟ ਖਰਚਾ ਕਰਕੇ, ਇਹ ਸਭ ਆਸਾਨੀ ਨਾਲ ਸੰਭਵ ਹੋ ਸਕਦਾ ਹੈ। ਸਰੋਤ: ਤੇਜਸ ਕੋਲਹੇ, ਸੀਨੀਅਰ ਖੇਤੀ ਵਿਗਿਆਨਕ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
310
0