AgroStar Krishi Gyaan
Pune, Maharashtra
08 Aug 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਮੂੰਗਫਲੀ ਵਿਚ ਪੱਤਾ ਖਾਣ ਵਾਲੀਆਂ ਸੂੰਡੀਆਂ ਦਾ ਨਿਯੰਤਰਣ
ਖੇਤੀਬਾੜੀ ਭਾਈਚਾਰੇ ਵਿੱਚ ਪੱਤਾ ਖਾਣ ਵਾਲੀ ਸੂੰਡੀਆਂ ਨੂੰ ਆਰਮੀਵੋਰਮ ਅਤੇ ਤੰਬਾਕੂ ਕੈਟਰਪਿਲਰ (ਤੰਬਾਕੂ ਸੂੰਡੀ) ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਨਿੱਘੇ ਮੌਸਮ ਦੇ ਹਾਲਾਤਾਂ ਵਿੱਚ ਲੰਬੇ ਸਮੇਂ ਤਕ ਇਹ ਸੰਕ੍ਰਮਣ ਵੱਧਦਾ ਰਹਿੰਦਾ ਹੈ। ਛੋਟੀਆਂ ਸੂੰਡੀਆਂ ਪੱਤੀਆਂ ਦੇ ਕਲੋਰੋਫਿਲ ਦੇ ਟੁਕੜੇ ਕਰ ਦਿੰਦੀਆਂ ਹਨ, ਪੌਦੇ ਦੀ ਟਾਹਣੀ ਨੂੰ ਪੋਲਾ ਕਰ ਦਿੰਦੀਆਂ ਹਨ, ਜਦੋਂ ਕਿ ਵੱਡੇ ਲਾਰਵਾ ਪੱਤਾ ਛੱਡਣ ਵਾਲੀ ਨਾੜੀ ਨੂੰ ਭੋਜਨ ਬਣਾਉਂਦੇ ਹਨ ਅਤੇ ਪੱਤੇ ਝਾੜ ਦਿੰਦੇ ਹਨ। ਦਿਨ ਦੇ ਸਮੇਂ, ਸੂੰਡੀਆਂ ਮਿੱਟੀ ਵਿੱਚ ਲੁਕ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਭਰਪੂਰ ਭੋਜਨ ਕਰਦੀਆਂ ਹਨ। ਇਹ ਫੁੱਲਾਂ ਅਤੇ ਕਦੇ-ਕਦੇ ਮਿੱਟੀ ਹੇਠਾਂ ਉੱਗ ਰਹੀਆਂ ਫਲੀਆਂ ਨੂੰ ਭੋਜਨ ਬਣਾਉਂਦੀਆਂ ਹਨ। ਫਸਲ ਵਿੱਚ ਇਨ੍ਹਾਂ ਸੂੰਡੀਆਂ ਦੀ ਆਬਾਦੀ ਆਮਤੌਰ ਤੇ ਅਗਸਤ-ਸਤੰਬਰ ਵਿੱਚ ਜ਼ਿਆਦਾ ਹੁੰਦੀ ਹੈ। ਪ੍ਰਬੰਧਨ: • ਪ੍ਰਤੀ ਏਕੜ 1-15 ਫਿਰੋਮੋਨ ਜਾਲ ਵਿਛਾਓ। • ਕੀਟ ਸੰਕ੍ਰਮਣ ਦੇ ਸ਼ੁਰੂਆਤੀ ਪੜਾਅ ਤੇ, ਨੀਮ ਬੀਜ ਕਰਨਲ ਅਰਕ 500 ਮਿਲੀ (5%) ਜਾਂ ਨੀਮ ਤੇ ਆਧਾਰਿਤ ਘੋਲ 40 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ। • ਇਕ ਉੱਲੀ-ਆਧਾਰਿਤ ਪਾਉਡਰ ਬੁਵੇਰਿਆ ਬੈਸਿਆਨਾ ਨੂੰ 40 ਗ੍ਰਾਮ ਜਾਂ ਬੈਕਟੀਰੀਆ -ਆਧਾਰਿਤ ਪਾਉਡਰ ਬੈਸਿਲਸ ਥ੍ਰੂਰਿੰਜਿਨਸਿਸ ਨੂੰ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ। • ਨਿਊਕਲਿਅਰ ਪੋਲੀਹੇਡ੍ਰੋਸਿਸ ਵਾਇਰਸ (NPV) 250 LE (ਪੱਤਿਆਂ ਨੂੰ ਖਾਣ ਵਾਲੀ ਸੂੰਡੀਆਂ ਲਈ) ਤੋਂ 450 LE (ਚਨੇ ਦੀ ਫਲੀ ਵਿੱਚ ਸੁਰਾਖ ਕਰਨ ਵਾਲੇ ਕੀੜੇ ਲਈ) ਤਕ ਪ੍ਰਤੀ ਹੇਕਟੇਅਰ ਵਿੱਚ ਸਪਰੇਅ ਕਰੋ। • ਪੱਤੇ ਖਾਣ ਵਾਲੀ ਸੁੰਡੀਆਂ ਦਾ ਸੰਕ੍ਰਮਣ ਵੱਧਣ ਤੇ, ਮੇਥੋਮਾਈਲ ਨੂੰ 50 WP 12.5 ਗ੍ਰਾਮ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ। • ਕੀਟਨਾਸ਼ਕਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਘੋਲ ਵਿੱਚ ਗੁੜ ਵੀ ਪਾਇਆ ਜਾ ਸਕਦਾ ਹੈ।
ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
241
12