AgroStar Krishi Gyaan
Pune, Maharashtra
02 Jan 20, 10:00 AM
ਗੁਰੂ ਗਿਆਨਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਗੋਭੀ ਅਤੇ ਫੁੱਲਗੋਭੀ: ਐਫਿਡਜ਼ ਦਾ ਪ੍ਰਬੰਧਨ
ਆਮ ਤੌਰ 'ਤੇ, ਕਿਸਾਨ ਸਾਲ ਭਰ ਗੋਭੀ ਅਤੇ ਫੁੱਲਗੋਭੀ ਦੀ ਫਸਲਾਂ ਉਗਾਉਂਦੇ ਹਨ। ਐਫਿਡਜ਼ ਅਤੇ ਡਾਇਮੰਡ ਬੈਕ ਕੀੜਾ ਇਨ੍ਹਾਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀਟ ਹਨ। ਟ੍ਰਾਂਸਪਲਾਂਟਿੰਗ ਦੀ ਮਿਆਦ ਨੂੰ ਬਣਾਈ ਰੱਖਣ ਅਤੇ ਨਿਯੰਤਰਣ ਦੇ ਉਚਿਤ ਉਪਾਵਾਂ ਦੀ ਪਾਲਣਾ ਕਰਕੇ ਕੀਟਾਂ ਦਾ ਪਰਬੰਧ ਕੀਤਾ ਜਾ ਸਕਦਾ ਹੈ। • ਐਫਿਡਜ਼ ਪੱਤੇ ਅਤੇ ਹੈੱਡ ਤੋਂ ਸੈੱਲ ਦਾ ਰਸ ਚੂਸਦੇ ਹਨ। ਵਾਧੂ ਲਾਗ ਹੋਣ 'ਤੇ, ਕਾਲੇ ਰੰਗ ਦੀ ਉੱਲੀ ਵਿਕਸਿਤ ਹੋ ਜਾਂਦੀ ਹੈ ਅਤੇ ਬੂਟਿਆਂ ਦੀ ਫੋਟੋਸੈਨਥੈਟਿਕ ਗਤੀਵਿਧੀ ਨੂੰ ਰੋਕਦੀ ਹੈ। ਪੱਤੇ ਝੁਰੜੀਦਾਰ ਅਤੇ ਕਰੂਪ ਹੁੰਦੇ ਹਨ। ਸੰਕਰਮਿਤ ਬੂਟਿਆਂ ਤੇ ਹੈੱਡ ਦਾ ਗਠਨ ਨਹੀਂ ਹੁੰਦਾ ਜਾਂ ਮਾੜਾ ਗਠਨ ਹੁੰਦਾ ਹੈ। ਜਿਸ ਕਰਕੇ, ਗੁਣਵੱਤਾ, ਉਤਪਾਦਨ ਅਤੇ ਮੰਡੀ ਦੀਆਂ ਕੀਮਤਾਂ ਪ੍ਰਭਾਵਿਤ ਹੁੰਦੀਆਂ ਹਨ। • ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਲਵਾਈ ਗਈ ਫਸਲ ਵਿਚ ਐਫਿਡਜ਼ ਦੀ ਅਬਾਦੀ ਬਹੁਤ ਘੱਟ ਹੁੰਦੀ ਹੈ। ਦੇਰ ਨਾਲ ਲਗਾਈ ਗਈ ਫਸਲ ਵਿੱਚ ਜਿਆਦਾ ਆਬਾਦੀ ਵੇਖੀ ਜਾਂਦੀ ਹੈ। • ਤਾਪਮਾਨ ਅਤੇ ਨਮੀ ਨੂੰ ਵਧਾਉਣ 'ਤੇ ਲਾਗ ਵਧ ਜਾਂਦੀ ਹੈ,
• ਐਫਿਡਜ਼ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਖੇਤ ਵਿੱਚ ਪ੍ਰਤੀ ਏਕੜ 10 ਪੀਲੇ ਚਿਪਚਿਪੇ ਜਾਲ ਲਗਾਓ। • ਐਫੀਡਜ਼ ਨੂੰ ਖਾਉਣ ਵਾਲੇ ਲੇਡੀਬਰਡ ਬੀਟਲ ਦੀ ਆਬਾਦੀ, ਕੀਟਨਾਸ਼ਕਾਂ ਦੇ ਪ੍ਰਯੋਗ ਤੋਂ ਬਚਾਉਂਦੀ ਜਾਂ ਪ੍ਰਯੋਗ ਨੂੰ ਟਾਲਦੀ ਹੈ। • ਡਿਯਾਰਿਏਟੇਲਾ ਰੇਪੇ ਦੀ ਕਾਫੀ ਜ਼ਿਆਦਾ ਆਬਾਦੀ, ਇੱਕ ਪਰਜੀਵੀ ਮੰਨੀ ਜਾਂਦੀ ਹੈ ਅਤੇ ਐਫਿਡਜ਼ ਦੀ ਆਬਾਦੀ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। • ਰਸਾਇਣਕ ਕੀਟਨਾਸ਼ਕਾਂ ਦੀ ਜਗ੍ਹਾਂ, ਨਿੰਮ ਦੇ ਬੀਜ ਦੀ ਗਿਰੀ ਦਾ ਸਸਪੇਂਸ਼ਨ 500 ਗ੍ਰਾਮ (5% ਰਸ) ਜਾਂ ਨਿੰਮ ਅਧਾਰਤ ਫਾਰਮੂਲੇਸ਼ਨ 20 ਮਿ.ਲੀ. (1% EC) ਤੋਂ 40 ਮਿ.ਲੀ. (0.15% EC) ਪ੍ਰਤੀ 10 ਲੀਟਰ ਪਾਣੀ' ਵਿਚ ਮਿਲਾ ਕੇ ਸਪਰੇਅ ਕਰੋ। • ਐਫਿਡਜ਼ ਦੇ ਪ੍ਰਬੰਧਨ ਲਈ ਬਾਇਓਪੈਸਟਿਸਾਈਡਸ ਦੇ ਫਾਇਦੇ ਲੈਣ ਲਈ, ਐਫਿਡਜ਼ ਦੀ ਸ਼ੁਰੂਆਤ 'ਤੇ ਫੰਗਸ ਅਧਾਰਤ ਪਾਊਡਰ, ਵਰਟਿਸਿਲਿਅਮ ਲਾਕਾਨੀ ਜਾਂ ਬੌਵੇਰੀਆ ਬਾਸਿਆਨਾ 40 ਗ੍ਰਾਮ ਪ੍ਰਤੀ 10 ਲਿਟਰ ਪਾਣੀ ਮਿਲਾ ਕੇ ਸਪਰੇਅ ਕਰੋ। • ਐਫਿਡ ਦੀ ਵੱਧ ਲਾਗ ਹੋਣ ਤੇ, ਐਸੀਟਾਮਪ੍ਰਿਡ 20 SP @ 3 ਗ੍ਰਾਮ ਜਾਂ ਸਾਇੰਟਰਾਨਿਲਿਪ੍ਰੋਲ 10 OD @ 3 ਮਿ.ਲੀ. ਜਾਂ ਡਾਯਫੇਨਥਿਯੂਰੋਨ 50 WP @ 10 ਗ੍ਰਾਮ ਜਾਂ ਟੌਲਫੇਨਪਾਇਰਾਡ 15 EC @ 10 ਮਿ.ਲੀ. ਪ੍ਰਤੀ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ। ਸਰੋਤ:ਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
98
6