AgroStar Krishi Gyaan
Pune, Maharashtra
04 Feb 19, 01:00 PM
ਕ੍ਰਿਸ਼ੀ ਵਾਰਤਾਦੀ ਇਕਨੌਮਿਕ ਟਾਈਮਜ਼
ਬਜਟ ਘੋਸ਼ਣਾ: ਕਿਸਾਨਾਂ ਦੇ ਖਾਤਿਆਂ ਵਿੱਚ 6000 ਰੁਪਏ ਸਿੱਧੇ ਭੇਜੇ ਜਾਣਗੇ
ਕੇਂਦਰੀ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿਚ ਦੇਸ਼ ਦਾ ਅੰਤਰਿਮ ਬਜਟ ਪੇਸ਼ ਕੀਤਾ। ਬਜਟ ਵਿੱਚ ਕਿਸਾਨਾਂ ਦੇ ਪੱਖ ਵਿੱਚ ਅਹਿਮ ਘੋਸ਼ਣਾਵਾਂ ਕੀਤੀਆਂ ਗਈਆਂ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਕਿਸਾਨਾਂ ਨੂੰ 6000 ਰੁਪਏ ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ। ਇਹ ਕਾਰਜ 'ਪ੍ਰਧਾਨ ਮੰਤਰੀ ਕਿਸਾਨ ਸੰਮਨ ਨਿਧੀ ਯੋਜਨਾ' ਦੇ ਅਧੀਨ ਕੀਤਾ ਜਾਵੇਗਾ। ਇਸ ਅਨੁਸਾਰ, 5 ਏਕੜ (ਦੋ ਹੈਕਟੇਅਰ) ਤਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਫੰਡ ਸਿੱਧਾ ਹੀ ਕਿਸਾਨ ਦੇ ਖਾਤੇ ਵਿੱਚ ਭੇਜਿਆ ਜਾਵੇਗਾ।
12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ ਇਸ ਯੋਜਨਾ ਦੇ ਤਹਿਤ ਲਗਭਗ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪ੍ਰਾਪਤ ਹੋਵੇਗਾ। ਇਹ ਯੋਜਨਾ 1 ਦਸੰਬਰ, 2018 ਤੋਂ ਲਾਗੂ ਕੀਤੀ ਗਈ ਹੈ। ਇਹ ਰਾਸ਼ੀ 2,000 ਰੁਪਏ ਦੀ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀ ਪਹਿਲੀ ਕਿਸ਼ਤ ਜਮ੍ਹਾਂ ਕੀਤੀ ਜਾਵੇਗੀ, ਜਿਸ ਦੀ ਸੂਚੀ ਤਿਆਰ ਕੀਤੀ ਜਾਵੇਗੀ। ਇਸ ਪਲਾਨ ਦੇ ਲਈ, ਸਰਕਾਰ ਨੇ 75,000 ਕਰੋੜ ਰੁਪਏ ਅਲਗ ਰੱਖੇ ਹਨ। ਬਜਟ ਵਿਚ, ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ 22 ਫਸਲਾਂ ਦਾ ਸਮਰਥਨ ਮੁੱਲ ਵਧਾਇਆ ਹੈ। ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਸਾਰੇ ਕਿਸਾਨਾਂ ਨੂੰ 2% ਵਿਆਜ ਅਤੇ ਜਿਹੜੇ ਕਿਸਾਨ ਸਮੇ ਸਿਰ ਕਰਜੇ ਚੁਕਾ ਦੇਣਗੇ, ਉਨ੍ਹਾਂ ਨੂੰ 3% ਵਿਆਜ ਛੂਟ ਮਿਲੇਗੀ। ਇਸ ਤਰ੍ਹਾਂ, ਉਨ੍ਹਾਂ ਨੂੰ 5% ਵਿਆਜ ਰਿਆਇਤ ਦਿੱਤੀ ਜਾਵੇਗੀ। ਸਰੋਤ: ਦਿ ਇਕੋਨੋਮਿਕ ਟਾਈਮਜ਼, 1 ਫਰਵਰੀ 2019
117
38