AgroStar Krishi Gyaan
Pune, Maharashtra
14 Apr 19, 06:00 PM
ਪਸ਼ੂ ਪਾਲਣਐਗਰੋਵੋਨ
ਪਸ਼ੂਆਂ ਨੂੰ ਪੀਣ ਵਾਲੇ ਪਾਣੀ ਦੀ ਉਚਿਤ ਮਾਤਰਾ ਦੇਣਾ ਜ਼ਰੂਰੀ ਹੈ
1) ਤਾਜ਼ਾ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਓ। ਪਾਣੀ ਕਮਰੇ ਦੇ ਤਾਪਮਾਨ 16 ਅਤੇ 26 ਡਿਗਰੀ ਸੈਲਸੀਅਸ ਦੇ ਵਿਚਕਾਰ, ਦਿਨ ਵਿੱਚ ਘੱਟ ਤੋਂ ਘੱਟ ਤਿੰਨ ਵਾਰ ਦੇਣਾ ਚਾਹੀਦਾ ਹੈ। 2) ਗਰਮੀ ਵਿਚ, ਜੇਕਰ ਪਸ਼ੂ ਨੂੰ ਕਾਫੀ ਮਾਤਰਾ ਵਿਚ ਪਾਣੀ ਦਿੱਤਾ ਜਾਵੇ, ਤਾਂ ਉਹ 15% ਤੋਂ 20% ਵੱਧ ਦੁੱਧ ਦਿੰਦੇ ਹਨ। ਦੁੱਧ ਦੇ ਉਤਪਾਦਨ ਲਈ ਇਹ ਸਮਰੱਥਾ ਘਟ ਜਾਂਦੀ ਹੈ, ਜੇਕਰ ਪਸ਼ੂ ਨੂੰ ਘੱਟ ਪਾਣੀ ਪਿਲਾਇਆ ਜਾਂਦਾ ਹੈ। 3) ਜੇ ਪਸ਼ੂਆਂ ਨੂੰ ਹਰਾ ਚਾਰੇ ਦਿੱਤਾ ਜਾਂਦੇ ਹੈ, ਤਾਂ ਉਹ ਘੱਟ ਪਾਣੀ ਪੀਂਦੇ ਹਨ ਕਿਉਂਕਿ ਹਰੇ ਚਾਰੇ ਵਿਚ 65% ਤੋਂ 85% ਪਾਣੀ ਹੁੰਦਾ ਹੈ; ਜਦਕਿ ਸੁੱਕੇ ਚਾਰੇ ਵਿੱਚ 15% ਤੋਂ 35% ਪਾਣੀ ਹੁੰਦਾ ਹੈ। 4) ਗਰਮੀ ਵਿਚ ਹਰੇ ਚਾਰੇ ਦੀ ਘਾਟ ਦੇ ਕਾਰਨ, ਪਸ਼ੂਆਂ ਨੂੰ ਸਿਰਫ 10% ਤੋਂ 15% ਪਾਣੀ ਦੀ ਵਾਲਾ ਸੁੱਕਾ ਚਾਰਾ ਦਿੱਤਾ ਜਾਂਦਾ ਹੈ। ਜਦਕਿ ਘੱਟੋ ਘੱਟ 1 ਕਿਲੋਗ੍ਰਾਮ ਸੁੱਕੇ ਚਾਰੇ ਨੂੰ ਹਜ਼ਮ ਕਰਨ ਲਈ 4-5 ਲੀਟਰ ਪਾਣੀ ਲੱਗਦਾ ਹੈ।
5) ਹੋ ਸਕਦਾ ਹੈ ਨਵੇਂ ਖਰੀਦੇ ਗਏ ਪਸ਼ੂ ਪਾਣੀ ਦੇ ਬਦਲਣ ਕਾਰਨ ਘੱਟ ਪਾਣੀ ਪੀਣ। ਉਸ ਸਮੇਂ, ਪਾਣੀ ਵਿਚ ਥੋੜਾ ਜਿਹਾ ਗੂੜ ਮਿਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਸਾਨੀ ਨਾਲ ਪਾਣੀ ਪੀ ਲਵੇ।_x000D_ 6) ਗਾਂ ਅਤੇ ਮੱਝ ਇੱਕ ਦਿਨ ਵਿੱਚ ਲਗਭਗ 45-60 ਲੀਟਰ ਪਾਣੀ ਪੀਂਦੀਆਂ ਹਨ। ਬੱਕਰੀਆਂ ਅਤੇ ਭੇਡਾਂ ਦਿਨ ਵਿਚ 4 ਤੋਂ 6 ਲੀਟਰ ਪਾਣੀ ਪੀਂਦੀਆ ਹਨ ਅਤੇ ਮੂਰਗਿਆਂ ਲਗਭਗ 200 ਤੋਂ 250 ਮਿਲੀਲੀਟਰ ਪਾਣੀ ਪੀਂਦੀਆ ਹਨ।_x000D_ 7) 1 ਲੀਟਰ ਦੁੱਧ ਦੇਣ ਲਈ ਪਸ਼ੂਆਂ ਨੂੰ 3 ਤੋਂ 4 ਲੀਟਰ ਪਾਣੀ ਪੀਣਾ ਜ਼ਰੂਰੀ ਹੈ।_x000D_ _x000D_ ਸਰੋਤ – ਐਗਰੋਵਨ_x000D_ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
559
8