AgroStar Krishi Gyaan
Pune, Maharashtra
23 Dec 19, 10:00 AM
ਸਲਾਹਕਾਰ ਲੇਖਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਇਹ ਪ੍ਰੈਕਟਿਸ ਫਸਲਾਂ ਨੂੰ ਸਰਦੀ ਦੇ ਕੋਹਰੇ ਤੋਂ ਬਚਾਉਣ ਵਿੱਚ ਮਦਦ ਕਰੇਗੀ
ਸਰਦੀਆਂ ਵਿੱਚ, ਜ਼ਿਆਦਾਤਰ ਫਸਲਾਂ ਸਰਦੀਆਂ ਦੇ ਕੋਹਰੇ ਨਾਲ ਪ੍ਰਭਾਵਤ ਹੋ ਜਾਂਦੀਆ ਹਨ, ਅਤੇ ਅਜਿਹਾ ਦਸੰਬਰ ਅਤੇ ਜਨਵਰੀ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਟ੍ਰਾਪਿਕਲ ਫ਼ਸਲਾਂ ਮੈਦਾਨਾਂ ਵਿੱਚ ਉਗਾਈਆਂ ਜਾਂਦੀਆਂ ਹਨ, ਸਰਦੀਆਂ ਦੇ ਕੋਹਰੇ ਦਾ ਪ੍ਰਭਾਵ ਫਸਲਾਂ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਦੇਖਿਆ ਜਾਂਦਾ ਹੈ। ਨਤੀਜੇ ਵਜੋਂ, ਫਲਾਂ ਦੀ ਫਸਲ ਨੂੰ ਵੀ ਬਹੁਤ ਜਿਆਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਤੋਂ ਇਲਾਵਾ, ਪੱਤਿਆਂ ਦੇ ਸੜ੍ਹਨ, ਪੱਤਿਆਂ, ਫੁੱਲਾਂ ਅਤੇ ਫਲਾਂ ਦੇ ਸੁੱਕ ਜਾਣ ਕਾਰਨ ਜਰਾਸੀਮੀ ਬਿਮਾਰੀਆਂ ਦਾ ਪ੍ਰਕੋਪ ਵੀ ਫੈਲਦਾ ਹੈ। ਫਲਾਂ 'ਤੇ ਦਾਗ ਦਿਖਾਈ ਦੇਣ ਲੱਗਦੇ ਹਨ, ਇਸ ਨਾਲ ਉਨ੍ਹਾਂ ਦੀ ਦਿੱਖ ਅਤੇ ਸੁਆਦ ਵੀ ਖਰਾਬ ਹੋ ਜਾਂਦਾ ਹੈ। ਫਸਲਾਂ ਨੂੰ ਕੋਹਰੇ ਤੋਂ ਬਚਾਉਣ ਦੇ ਉਪਾਅ 1. ਫਲਾਂ ਦੇ ਬੂਟਿਆਂ ਨੂੰ ਕੋਹਰੇ ਦੇ ਨੁਕਸਾਨ ਤੋਂ ਬਚਾਉਣ ਲਈ, ਫਸਲਾਂ ਦੇ ਹੇਠਾਂ ਤਕਰੀਬਨ 100 ਵਾਟ ਦਾ ਬਲਬ ਲਗਾਓ। 2. ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਕੋਹਰਾ ਜ਼ਿਆਦਾ ਹੁੰਦਾ ਹੈ, ਚੁਕੰਦਰ, ਗਾਜਰ, ਕਣਕ, ਮੂਲੀ, ਜੌਂ ਆਦਿ ਫਸਲਾਂ ਉਗਾਉਣ ਨਾਲ ਓਸ ਦਾ ਪ੍ਰਭਾਵ ਘਟਾਇਆ ਜਾ ਸਕਦਾ ਹੈ। 3. ਮੀਂਹ ਅਧਾਰਤ ਖੇਤਰ ਦੀਆਂ ਫਸਲਾਂ ਵਿੱਚ ਸਲਫਰ ਦਾ 0.1% ਘੋਲ ਸਪਰੇਅ ਕਰਨਾ ਓਸ ਤੋਂ ਪ੍ਰਭਾਵਤ ਹੋਣਾ ਚਾਹੀਦਾ ਹੈ। 4. ਫਲਾਂ ਦੇ ਬੂਟਿਆਂ ਤੇ ਨਾਈਟ੍ਰੋਜਨ ਖਾਦ ਅਤੇ ਹੋਰ ਪੌਸ਼ਟਿਕ ਤੱਤਾਂ ਦੀ ਸਪਰੇਅ ਕਰਕੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। 5. ਓਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਾਈਕਰੋ ਜਾਂ ਸੈਕੰਡਰੀ ਤੱਤਾਂ ਦੀ ਸਪਰੇਅ ਕਰਕੇ ਵੀ ਬੂਟਿਆਂ ਦੀ ਸੁਰੱਖਿਅਤ ਕੀਤੀ ਜਾ ਸਕਦੀ ਹੈ। 6. ਖੇਤ ਵਿੱਚ ਕੋਹਰਾ ਪੈਣ ਦੀ ਸੰਭਾਵਨਾ ਹੋਣ ਤੇ ਫਸਲ ਨੂੰ ਪਾਣੀ ਲਗਾਉਣਾ ਚਾਹੀਦਾ ਹੈ। 7. ਸ਼ਾਮ ਨੂੰ ਖੇਤ ਦੇ ਚਾਰੇ ਪਾਸੇ ਧੂੰਆਂ ਕਰ ਦੇਣਾ ਚਾਹੀਦਾ ਹੈ। ਸਰੋਤ: ਐਗਰੋਸਟਾਰ ਐਗਰੋਨੋਮੀ ਸੈਂਟਰ ਐਕਸੀਲੈਂਸ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਲਾਭਦਾਇਕ ਲੱਗੀ, ਤਾਂ ਫੋਟੋ ਦੇ ਹੇਠਾਂ ਪੀਲੇ ਅੰਗੂਠੇ ਦੇ ਚਿੰਨ੍ਹ ‘ਤੇ ਕਲਿੱਕ ਕਰੋ ਅਤੇ ਇਸਨੂੰ ਹੇਠਾਂ ਦਿੱਤੇ ਵਿਕਲਪਾਂ ਰਾਹੀਂ ਆਪਣੇ ਸਾਰੇ ਕਿਸਾਨ ਮਿਤਰਾਂ ਨਾਲ ਸਾਂਝਾ ਕਰੋ।
441
3