Looking for our company website?  
AgroStar Krishi Gyaan
Pune, Maharashtra
21 Jun 19, 11:00 AM
ਸਲਾਹਕਾਰ ਲੇਖਆਪਣੀ ਖੇਤੀ
ਕਪਾਹ ਦੀ ਫਸਲ ਵਿੱਚ ਘਾਹ ਦਾ ਪ੍ਰਬੰਧਨ
ਜਿਆਦਾ ਚੌੜੀ ਦੂਰੀ ਤੇ ਲਗਾਈ ਫਸਲਾਂ ਦੇ ਕਾਰਨ ਜੰਗਲੀ ਬੂਟੀ ਗੰਭੀਰ ਖ਼ਤਰਾ ਪੈਦਾ ਕਰਦੀ ਹੈ। ਬੀਜਾਈ ਤੋਂ 50-60 ਦਿਨਾਂ ਤੋਂ ਬਾਅਦ ਘਾਹ ਤੋਂ ਮੁਕਤ ਅਵਧੀ ਚੰਗੀ ਪੈਦਾਵਾਰ ਲਈ ਜਰੂਰੀ ਹੁੰਦਾ ਹੈ ਨਹੀਂ ਤਾਂ ਇਸ ਨਾਲ ਪੈਦਾਵਾਰ ਵਿਚ 60% -80% ਕਮੀ ਹੋ ਸਕਦੀ ਹੈ। ਪ੍ਰਭਾਵਸ਼ਾਲੀ ਬੂਟੀ ਨਿਯੰਤਰਣ ਕਰਨ ਲਈ ਬੂਟੀ ਨਿਯੰਤਰਣ ਵਿੱਚ ਹੱਥ ਨਾਲ, ਮਸ਼ੀਨ ਨਾਲ ਅਤੇ ਰਸਾਇਣਕ ਤਰੀਕੇ ਨਾਲ ਕੰਮ ਕਰਨਾ ਬਹੁਤ ਜਰੂਰੀ ਹੁੰਦਾ ਹੈ। ਬੀਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਤੋਂ ਪਹਿਲਾਂ ਹੱਥ ਨਾਲ ਗੂੜਾਈ ਕਰੋ। ਹਰ ਵਾਰ ਸਿੰਚਾਈ ਤੋਂ ਬਾਅਦ, ਬਾਕੀ ਬਚੀ ਗੂੜਾਈ ਕੀਤੀ ਜਾਣੀ ਚਾਹੀਦੀ ਹੈ। ਇਕੱਠੀ ਹੋਈ ਘਾਹ ਨੂੰ ਕਪਾਹ ਦੇ ਖੇਤਾਂ ਦੇ ਆਲੇ ਦੁਆਲੇ ਵਧਣ ਨਾ ਦੇਵੋ ਕਿਉਂਕਿ ਉਹ ਮੀਲੀ ਬੱਗ ਦੀ ਸੰਭਾਵਨਾ ਨੂੰ ਵੱਧਾ ਦਿੰਦੇ ਹਨ। ਬਿਜਾਈ ਦੇ ਬਾਅਦ ਜੰਗਲੀ ਬੂਟੀ ਨੂੰ ਕਾਬੂ ਕਰਨ ਲਈ, ਪਰ ਇਸ ਦੇ ਸੰਕਟ ਤੋਂ ਪਹਿਲਾਂ, 25-33 ਮਿਲੀ/10 ਲੀਟਰ ਪਾਣੀ ਦੇ ਨਾਲ ਪੇਂਡਿਮੇਥਾਲਿਨ ਦਾ ਸਪਰੇਅ ਕਰੋ। ਜਦੋਂ ਫਸਲ 40-45 ਸੇਮੀ ਉਂਚਾਈ ਦੀ ਹੋਵੇ ਉਸਦੇ ਇਕ ਹਫਤੇ ਬਾਅਦ ਪਰਾਕੁਟ (ਗ੍ਰਾਮੌਕਸੋਨ) 24% WSC @ 500 ਮਿਲੀ/ ਏਕੜ ਜਾਂ 100 ਲੀਟਰ ਪਾਣੀ ਵਿੱਚ 1 ਲੀਟਰ / ਏਕੜ ਵਿੱਚ ਗਲਾਈਫੋਸੇਟ ਦਿਓ। ਫਸਲ ਲਈ 2,4-ਡੀ ਘਾਹ-ਬੂਟੀ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਦੇ ਹਵਾੜ ਨਾਲ ਦਾ ਕਪਾਹ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਭਾਵੇਂ ਕਿ ਇਹ ਨਾਲ ਵਾਲੇ ਖੇਤਾਂ ਵਿੱਚ ਫੈਲਿਆ ਹੋਵੇ। ਹਰਬੀਸਾਇਡ ਨੂੰ ਜਾਂ ਤਾਂ ਸਵੇਰੇ ਜਾਂ ਸ਼ਾਮ ਨੂੰ ਸਪਰੇਅ ਕੀਤਾ ਜਾਣਾ ਚਾਹੀਦਾ ਹੈ। ਸਰੋਤ: ਆਪਣੀ ਖੇਤੀ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
67
0