Looking for our company website?  
AgroStar Krishi Gyaan
Pune, Maharashtra
19 Sep 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਇਹ ਕੀੜੇ ਪੈਦਾਵਾਰ ਦੇ ਪੜਾਅ 'ਤੇ ਝੋਨੇ ਦੀ ਫਸਲ ਲਈ ਭਾਰੀ ਤਬਾਹੀ ਦਾ ਕਾਰਨ ਬਣਦੇ ਹਨ
ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਝੋਨੇ ਦੀ ਬੁਆਈ ਦਾ ਕੰਮ ਖਤਮ ਹੋਣ ਨੂੰ ਆਇਆ ਹੈ, ਅਤੇ ਕੁਝ ਇਲਾਕਿਆਂ ਵਿੱਚ ਫੁੱਲਾਂ ਦੇ ਗੁੱਛੇ ਆਉਣ ਦਾ ਪੜਾਅ ਸ਼ੁਰੂ ਹੋਣ ਵਾਲਾ ਹੈ। ਇਸ ਸਮੇਂ ਤੇ ਅਧੂਰੀ ਦੇਖਭਾਲ ਹੋਣ ਦੀ ਸਥਿਤੀ ਵਿਚ, ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਇਸ ਪੜਾਅ ਤੇ ਹਮਲਾ ਕਰਨ ਵਾਲੇ ਸੰਭਾਵਤ ਕੀੜਿਆਂ ਅਤੇ ਝੋਨੇ ਦੇ ਕੀੜਿਆਂ ਦੇ ਪ੍ਰਬੰਧਨ ਦਾ ਵਿਸ਼ਲੇਸ਼ਣ ਕਰੀਏ। • ਪੈਡੀ ਸਟੈਮ ਬੋਰਰ: ਲਾਰਵਾ ਦੁਆਰਾ ਤਣੇ ਦੇ ਅੰਦਰੂਨੀ ਭਾਗ ਨੂੰ ਖਾਏ ਜਾਣ ਕਾਰਣ ਫੁੱਲਾਂ ਦੇ ਗੁੱਛੇ ਖਿੜ੍ਹਣ ਦੇ ਸਮੇਂ ਤੇ ਕੇਂਦਰੀ ਕਲੀ ਸੁੱਕ ਜਾਂਦੀ ਹੈ। ਨਤੀਜੇ ਵਜੋਂ, ਉਭਰੇ ਹੋਏ ਫੁੱਲਾਂ ਦੇ ਗੁੱਛੇ ਬਿਨਾਂ ਅਨਾਜ ਦੇ ਚਿੱਟੇ ਰੰਗ ਦੇ ਹੋ ਜਾਂਦੇ ਹਨ। ਸੰਕ੍ਰਮਿਤ ਕਲੀਆਂ ਨੂੰ ਆਸਾਨੀ ਨਾਲ ਹੱਥ ਨਾਲ ਪੁੱਟਿਆ ਜਾ ਸਕਦਾ ਹੈ। ਝੋਨੇ ਦੀ ਫਸਲ ਵਿਚ ਇਸ ਕਿਸਮ ਦੇ ਨੁਕਸਾਨ ਨੂੰ ਆਮ ਤੌਰ 'ਤੇ 'ਵ੍ਹਾਈਟ ਈਅਰ' ਵਜੋਂ ਜਾਣਿਆ ਜਾਂਦਾ ਹੈ। • ਪੈਡੀ ਲੀਫ ਫੋਲਡਰ: ਲਾਰਵਾ ਇਸਦੇ ਕਿਨਾਰੇ ਨੂੰ ਕੱਸ ਕੇ ਪੱਤੀ ਦੇ ਬਲੇਡ ਨੂੰ ਮੋੜ ਦਿੰਦੇ ਹਨ ਅਤੇ ਹਰੀ ਸਮੱਗਰੀ ਦੇ ਅੰਦਰੂਨੀ ਭਾਗ ਨੂੰ ਖਾਂਦੇ ਹਨ। ਪੱਤੀਆਂ ਦੇ ਅੰਦਰ ਪਾਰਦਰਸ਼ੀ ਧੱਬੇ ਦਿਖਾਈ ਦਿੰਦੇ ਹਨ, ਅਤੇ ਜਦੋਂ ਸੰਕ੍ਰਮਣ ਜਿਆਦਾ ਹੋਵੇ, ਪੱਤੀਆਂ ਚਿੱਟੀਆਂ ਹੋ ਜਾਂਦੀਆਂ ਹਨ ਅਤੇ ਅਖੀਰ ਵਿਚ ਸੁੱਕ ਜਾਂਦੀਆਂ ਹਨ। • ਪੈਡੀ ਲੀਫ ਹੌਪਰ: ਹੌਪਰ ਤਣੇ ਦੇ ਹੇਠਲੇ ਭਾਗ ਤੋਂ ਸਤ ਚੂਸ ਲੈਂਦੇ ਹਨ। ਪ੍ਰਤੀਕ੍ਰਿਆ ਦੇ ਤੌਰ ਤੇ, ਪੀਲੇ ਧੱਬੇ ਦਿਖਾਈ ਦਿੰਦੇ ਹਨ, ਜੋ ਜਲਦੀ ਹੀ ਭੂਰੇ ਹੋ ਜਾਂਦੇ ਹਨ ਅਤੇ ਸੁੱਕਣ ਲਗ ਜਾਂਦੇ ਹਨ। ਪੌਦੇ ਤੇ ਸਾੜ ਦੇ ਪ੍ਰਭਾਵ ਨੂੰ ਹੌਪਰ ਬਰਨ ਦੇ ਲੱਛਣਾਂ ਵਜੋਂ ਜਾਣਿਆ ਜਾਂਦਾ ਹੈ। ਆਮਤੌਰ ਤੇ ਸੰਕ੍ਰਮਣ ਖੇਤ ਦੇ ਮੱਧ ਤੋਂ ਸ਼ੁਰੂ ਹੁੰਦਾ ਹੈ ਅਤੇ ਗੋਲਾਕਾਰ ਰਾਹ ਵਿਚ ਫੈਲਦੀ ਰਹਿੰਦੀ ਹੈ। ਫੁੱਲਾਂ ਦੇ ਗੁੱਛੇ ਨਹੀਂ ਉਭਰਦੇ ਜਾਂ ਅਨਾਜ ਨਹੀਂ ਆਉਂਦਾ ਅਤੇ ਸੰਕ੍ਰਮਿਤ ਫਸਲਾਂ ਵਿਚ ਛਿੱਲ ਮੁਲਾਇਮ ਰਹਿੰਦੀ ਹੈ। • ਰਾਈਸ ਸਕਿਪਰ: ਲਾਰਵਾ ਪੱਤੀ ਦੇ ਕੋਣਿਆਂ ਨੂੰ ਕੱਸਕੇ ਮੋੜ ਦਿੰਦੇ ਹਨ ਅਤੇ ਇਸਦਾ ਅੰਦਰੂਨੀ ਭਾਗ ਖਾਂਦੇ ਹਨ। ਲਾਰਵਾ ਪੱਤੀ ਦੇ ਮੁੜੇ ਹੋਏ ਭਾਗ ਅੰਦਰ ਰਹਿੰਦਾ ਹੈ ਅਤੇ ਪੱਤੇ ਕੱਟ ਦਿੰਦਾ ਹੈ। • ਹੌਰਨ ਕੈਟਰਪਿਲਰ (ਸਿੰਗ ਵਾਲੀ ਸੂੰਡੀ): ਕੰਡੇ ਤੇ, ਲਾਰਵਾ ਦੇ ਸਿਰ ਤੇ ਦੋ ਲਾਲ ਸਿੰਗ ਹੁੰਦੇ ਹਨ। ਇਹ ਪੱਤੇ ਦੇ ਕਿਨਾਰਿਆਂ ਤੋਂ ਖਾਣਾ ਇਸਨੂੰ ਸ਼ੁਰੂ ਕਰਦਾ ਹੈ ਅਤੇ ਪੱਸਲੀ ਦੇ ਮੱਧ ਤੱਕ ਪਹੁੰਚ ਜਾਂਦਾ ਹੈ। • ਨੀਲੀ ਬੀਟਲ: ਇਹ ਕੀੜਾ ਪੱਤਿਆਂ ਦੀ ਹਰੀ ਸਮੱਗਰੀ ਖਾਂਦਾ ਹੈ। ਖਾਣ ਦੀ ਵਿਲੱਖਣ ਆਦਤ ਦੇ ਮੱਦੇਨਜ਼ਰ ਚਿੱਟੇ ਪੈਚ ਪੱਤੇ ਦੀ ਮੱਧ-ਨਾੜੀ ਦੇ ਨਾਲ-ਨਾਲ ਦਿਖਾਈ ਦਿੰਦੇ ਹਨ। • ਰਾਈਸ ਈਅਰ ਹੈੱਡ ਬੱਗ: ਇਹ ਕੀੜੇ ਦੁਰਗੰਧ ਛੱਡਦੇ ਹਨ ਅਤੇ ਇਸਲਈ ਇਨ੍ਹਾਂ ਨੂੰ "ਗੰਧੀ ਬੱਗ" ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਦੋਨੋ ਨਿੰਫ ਅਤੇ ਬਾਲਗ ਕੀੜੇ ਦੁੱਧੀਆ ਪੜਾਅ ਤੇ ਅਨਾਜ ਦਾ ਸਤ ਚੂਸਦੇ ਹਨ। ਇਸਦੇ ਸਿੱਟੇ ਵਜੋਂ, ਅਨਾਜ ਪੱਕਦਾ ਨਹੀਂ ਅਤੇ ਖਾਲੀ ਰਹਿੰਦਾ ਹੈ । • ਆਰਮੀਵੋਰਮ: ਇਸਨੂੰ "ਪੈਨੀਕਲ ਕਟਰ ਲਾਰਵਾ" ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਲਾਰਵਾ ਉਨ੍ਹਾਂ ਫੁੱਲਾਂ ਦੇ ਗੁੱਛਿਆਂ ਨੂੰ ਕੱਟ ਦਿੰਦਾ ਹੈ ਜੋ ਉੱਭਰ ਕੇ ਸਾਹਮਣੇ ਆਉਂਦੇ ਹਨ, ਜੋ ਇਸਦੀ ਸਤਹ 'ਤੇ ਵੇਖੇ ਜਾ ਸਕਦੇ ਹਨ। • ਸ਼ੀਥ ਮਾਇਟ: ਇਹ ਕੀੜੇ ਪੱਤੀਆਂ ਤੋਂ ਸਤ ਚੂਸਦੇ ਹਨ ਅਤੇ ਪੱਤੀ ਦੇ ਅੰਦਰ ਫੰਗਸ (ਸ਼ੀਥ ਰੋਟ) ਨੂੰ ਦਾਖਲ ਹੋਣ ਲਈ ਆਸਾਨ ਅਤੇ ਤੇਜ਼ ਬਣਾਉਂਦਾ ਹੈ। ਇਸਦੇ ਸਿੱਧੇ ਸਿੱਟੇ ਵਜੋਂ, ਸਾਰੇ ਅਨਾਜ ਫੁੱਲਾਂ ਦੇ ਗੁੱਛੇ ਨਾਲ ਜੁੜੇ ਨਹੀਂ ਹੁੰਦੇ ਅਤੇ ਭੂਰੇ ਹੋ ਜਾਂਦੇ ਹਨ। • ਕ੍ਰੈਬ: ਇਹ ਪੌਦੇ ਨੂੰ ਪਾਣੀ ਦੇ ਪੱਧਰ ਦੇ ਨੇੜੇ ਤੋਂ ਕੱਟ ਦਿੰਦੇ ਹਨ। ਇਸ ਤੋਂ ਇਲਾਵਾ, ਬੰਨ੍ਹ 'ਤੇ ਬੁਰਜ ਵੀ ਤਿਆਰ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਝੋਨੇ ਦੇ ਖੇਤ ਵਿਚੋਂ ਪਾਣੀ ਬਾਹਰ ਨਿਕਲਦਾ ਹੈ। • ਚੂਹੇ: ਇਹ ਪੱਕੇ ਫੁੱਲ ਦੇ ਗੁੱਛੇ ਨੂੰ ਕੱਟ ਦਿੰਦੇ ਹਨ ਅਤੇ ਇਸਨੂੰ ਆਪਣੀ ਖੁੱਡ ਵਿਚ ਸਟੋਰ ਕਰਦੇ ਹਨ।
ਰਸਾਇਣਕ ਪ੍ਰਬੰਧਨ: • ਪੌਦੇ ਦੀ ਜੜ੍ਹਾਂ ਨੂੰ ਬੀਜਣ ਤੋਂ ਪਹਿਲਾਂ 4 ਘੰਟੇ ਤਕ 0.02% ਕਲੋਰਾਇਫੋਸ 20 EC + 1% ਯੂਰੀਆ ਵਿਚ ਡੁਬੋ ਦਿਓ। • ਬੀਜਣ ਦੇ 10-15 ਦਿਨਾਂ ਬਾਅਦ ਕੁਇਨਲਫੋਸ ਗ੍ਰੈਨਿਉਲਜ਼ ਨੂੰ 1.0 kg ae/ha ਤੇ ਲਗਾਓ। • 7 ਦਿਨਾਂ ਦੇ ਅੰਤਰਾਲ ਤੇ 0.5 kg ae/ha ਦੀ ਦਰ ਤੇ 2 ਵਾਰੀ ਵਿਚ ਕੁਇਲਨਫੋਸ ਜਾਂ ਫਾਸਫੋਮੀਡਨ ਨੂੰ 2 ਵਾਰੀ ਵਿਚ ਨਵੇਂ ਹੈਚ ਬੋਰਰ ਲਾਰਵਾ ਨੂੰ ਦੇਣਾ ਚਾਹੀਦਾ ਹੈ। • ਗੁੰਡੀ ਬਗ ਸੰਕ੍ਰਮਣ ਦੇ ਲਈ ਮੈਲਾਥਿਅਨ IS ਪ੍ਰਭਾਵੀ ਦੇ ਨਾਲ ਝਾੜ ਕਰਨੀ ਚਾਹੀਦੀ ਹੈ। • ਆਰਮੀਵੋਰਮ ਸੰਕ੍ਰਮਣ ਹੋਣ ਤੇ, ਸੂਰਜ ਡੁੱਬਣ ਤੋਂ ਬਾਅਦ ਸ਼ਾਮ ਵੇਲੇ ਫਸਲ ਉਤੇ ਨੂਵਾਨ 0.5 kg ae/ha ਸਪਰੇਅ ਕਰੋ। ਜੈਵਿਕ ਪ੍ਰਬੰਧਨ: • ਰਾਈਸ ਬੋਰਰ ਦੀ ਅੰਡੇ ਦੇਣ ਦੇ ਪੜਾਅ ਦੇ ਦੌਰਾਨ ਹਫਤੇ ਦੇ ਅੰਤਰਾਲ ਤੇ @ 50,000 / ha ਵਿਚ ਟ੍ਰਿਕੋਗ੍ਰਾਮਾ ਜੈਪੋਨਿਕਮ ਦੇ ਅੰਡੇ ਦੇ ਪਰਜੀਵੀ ਨੂੰ ਖੇਤ ਵਿਚ ਛੱਡਣਾ ਬਹੁਤ ਪ੍ਰਭਾਵੀ ਹੈ। ਮਾਇਰਡ ਬਗ ਸਾਇਟੋਰਾਹਿਨਸ ਲਿਵਿਡਿਪੇਨਿਸ ਨੂੰ @ 50 – 75 egg/ m2 ਦੀ ਦਰ ਤੇ ਛੱਡੋ। ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
295
32