Looking for our company website?  
AgroStar Krishi Gyaan
Pune, Maharashtra
15 Jun 19, 06:00 PM
ਜੈਵਿਕ ਖੇਤੀਸੁਭਾਸ਼ ਪਾਲੇਕਰ ਦੂਆਰਾ ਜੀਰੋ ਬਜਟ ਖੇਤੀ
ਬੀਜ ਅਮਰਤ ਬਣਾਉਣਾ
ਬੀਜ ਅਮਰਤ/ਬੀਜਾਮਰੁਥਾ ਪੌਦਿਆ, ਪੌਦ ਜਾਂ ਕਿਸੇ ਵੀ ਬੀਜਣ ਵਾਲੀ ਸਮੱਗਰੀ ਦਾ ਉਪਚਾਰ ਹੈ। ਇਹ ਛੋਟੀ ਜੜ੍ਹਾਂ ਨੂੰ ਫੰਗਸ ਦੇ ਨਾਲ-ਨਾਲ ਮਿੱਟੀ ਤੋਂ ਹੋਈ ਅਤੇ ਮਿੱਟੀ ਤੋਂ ਬਣੀ ਬੀਮਾਰੀ ਤੋਂ ਰੋਕਥਾਮ ਵਿੱਚ ਪ੍ਰਭਾਵਕਾਰੀ ਹੈ ਜੋਕਿ ਮਾਨਸੂਨ ਦੀ ਅਵਧੀ ਦੇ ਬਾਅਦ ਲਗਾਤਾਰ ਫਸਲਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜੀਵਾਮਰੁਥਾ ਵਰਗੀ ਹੀ ਸਮੱਗਰੀ ਨਾਲ ਬਣਾਇਆ ਜਾਂਦਾ ਹੈ: 20 ਲੀਟਰ ਪਾਣੀ, 5 ਕਿਲੋ ਲੋਕਲ ਗਾਂ ਦਾ ਗੋਹਾ, 5 ਲੀਟਰ ਲੋਕਲ ਗਾਂ ਦਾ ਮੂਤਰ, 50 ਗ੍ਰਾਮ ਚੂਨਾ ਅਤੇ ਖੇਤ ਦੇ ਬੰਨ ਤੋਂ ਮੁੱਠੀ ਭਰ ਮਿੱਟੀ ਲਵੋ। ਬਣਾਉਣ ਦੀ ਵਿਧੀ: • ਕਪੜੇ ਵਿੱਚ 5 ਕਿਲੋ ਲੋਕਲ ਗਾਂ ਦਾ ਗੋਹਾ ਲਵੋ ਅਤੇ ਇਸਨੂੰ ਟੇਪ ਨਾਲ ਬੰਨੋ। ਇਸਨੂੰ 12 ਘੰਟਿਆਂ ਤਕ 20 ਲੀਟਰ ਪਾਣੀ ਵਿੱਚ ਲਟਕਾਓ। • ਇਕ ਲੀਟਰ ਪਾਣੀ ਲਵੋ ਅਤੇ ਇਸਦੇ ਵਿੱਚ 50 ਗ੍ਰਾਮ ਚੂਨਾ ਪਾਓ, ਇਸਨੂੰ ਰਾਤ ਭਰ ਛੱਡ ਦਿਓ। • ਫਿਰ ਅਗਲੀ ਸਵੇਰ, ਇਸ ਗਾਂ ਦੇ ਗੋਹੇ ਨੂੰ ਉਸੇ ਪਾਣੀ ਵਿੱਚ ਤਿੰਨ ਵਾਰ ਲਗਾਤਾਰ ਦਬਾਓ, ਤਾ ਕਿ ਗਾਂ ਦੇ ਗੋਹੇ ਦਾ ਸਾਰਾ ਤੱਤ ਪਾਣੀ ਵਿੱਚ ਸੰਚਿਤ ਹੋ ਜਾਵੇ। • ਇਸ ਪਾਣੀ ਦੇ ਘੋਲ ਵਿੱਚ ਮੁੱਠੀ ਭਰ ਮਿੱਟੀ ਪਾਓ ਅਤੇ ਇਸਨੂੰ ਚੰਗੀ ਤਰ੍ਹਾਂ ਘੁੰਮਾਓ। • ਅਖੀਰ ਵਿੱਚ ਇਸ ਘੋਲ ਵਿੱਚ 5 ਲੀਟਰ ਦੇਸੀ ਗਾਂ ਦਾ ਮੂਤਰ ਜਾਂ ਮਾਨਵ ਦਾ ਮੂਤਰ ਪਾਓ ਅਤੇ ਇਸ ਵਿੱਚ ਚੂਨੇ ਦਾ ਪਾਣੀ ਪਾ ਕੇ ਇਸਨੂੰ ਚੰਗੀ ਤਰ੍ਹਾਂ ਘੁੰਮਾਓ।
ਬੀਜ ਅਮਰਤ ਲਗਾਉਣਾ: ਬੀਜ ਅਸਰਤ ਨੂੰ ਕਿਸੇ ਵੀ ਫਸਲ ਦੇ ਬੀਜਾਂ ਵਿੱਚ ਬੀਜ ਦੇ ਉਪਚਾਰ ਵਾਂਗਪ ਪਾਓ: ਇਹਨਾਂ ਤੇ ਪਰਤ ਲਗਾਓ, ਅਤੇ ਇਸਨੂੰ ਹੱਥ ਨਾਲ ਰਲਾਓ; ਚੰਗੀ ਤਰ੍ਹਾਂ ਸੁਕਾਉਣ ਦੇ ਬਾਅਦ ਇਸਨੂੰ ਬੀਜਾਈ ਲਈ ਵਰਤੋ। ਫਲੀਦਾਰ ਬੀਜਾਂ ਲਈ, ਇਹਨਾਂ ਨੂੰ ਸਿਰਫ ਤੇਜ਼ੀ ਨਾਲ ਡੁੱਬਾ ਕੇ ਸੁੱਕੀ ਦਿਓ। ਸਰੋਤ: ਸੁਭਾਸ਼ ਪਾਲੇਕਰ ਦੂਆਰਾ ਜੀਰੋ ਬਜਟ ਖੇਤੀ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
817
0