AgroStar Krishi Gyaan
Pune, Maharashtra
01 Aug 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਝੋਨੇ ਵਿਚ ਲੀਫਹਾਪਰ (ਪਤੰਗੇ) ਦਾ ਪ੍ਰਬੰਧਨ
ਝੋਨੇ ਦੀ ਫਸਲ ਮੁੱਖ ਤੌਰ 'ਤੇ ਹਰੇ ਲੀਫਹੋਪਰ, ਭੂਰੇ ਪਲਾਂਟ ਹੋਪਰ, ਅਤੇ ਚਿੱਟੀ ਪੀਠ ਵਾਲੇ ਪਲਾਂਟ ਹੌਪਰ ਨਾਲ ਪ੍ਰਭਾਵਿਤ ਹੁੰਦੀ ਹੈ। ਦੋਵੇਂ ਨਿਮਫ ਅਤੇ ਬਾਲਗ ਫਸਲਾਂ ਵਿਚੋਂ ਰਸ ਨੂੰ ਚੂਸਦੇ ਹਨ ਅਤੇ ਜਾਪਦਾ ਹੈ ਜਿਵੇਂ ਇਹਨਾਂ ਨੇ ਪੌਦਿਆਂ ਨੂੰ ਸਾੜ ਦਿੱਤਾ ਹੋਵੇ (ਹੌਪਰ ਬਰਨ)। ਏਕੀਕ੍ਰਤ ਪੇਸਟ ਪ੍ਰਬੰਧਨ (IPM): • ਛੇਤੀ ਆਰੋਪਣ ਕਰਨ ਨਾਲ ਖਰਾਬੀ ਘੱਟ ਹੋ ਸਕਦੀ ਹੈ • ਸਿਫਾਰਿਸ਼ ਕੀਤੀ ਨਾਈਟ੍ਰੋਜੇਨਸ ਖਾਦ ਦੀ ਖੁਰਾਕ ਨੂੰ ਤਿੰਨ ਭਾਗਾਂ ਵਿੱਚ ਦਿਓ • ਪੇਸਟ ਦਿਖਾਈ ਦੇਣ ਦੇ ਬਾਅਦ ਤੁਰੰਤ ਪਾਣੀ ਕੱਢ ਦਿੱਤਾ ਜਾਣਾ ਚਾਹੀਦਾ ਹੈ। • ਮਿੱਟੀ ਵਿੱਚ ਕਾਰਬੋਫੁਰਨ 3G @25 ਕਿਲੋ ਜਾਂ ਫਿਪ੍ਰੋਨਿਲ 0.3 GR @20-25 ਕਿਲੋ ਜਾਂ ਕਲੋਰੈਂਤ੍ਰਾਨਿਲੀਪਰੋਲ 0.5% + ਥਿਆਮੇਥੋਕਸੈਮ 1% GR @6 ਕਿਲੋ ਪ੍ਰਤੀ ਹੈਕਟੇਅਰ ਪਾਓ • ਜੇਕਰ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਸੰਭਵ ਨਹੀਂ ਹੈ, ਤਾਂ ਐਸਿਟਾਮਪ੍ਰਿਡ 20 SP @4 ਗ੍ਰਾਮ ਜਾਂ ਕਲੋਥਿਏਨਿਡੀਨ 50 WG @5 ਗ੍ਰਾਮ ਜਾਂ ਬੁਪ੍ਰੋਫੇਜ਼ਿਨ 25 SC @20 ਮਿਲੀ ਜਾਂ ਡਾਇਨੋਟੋਫੁਰਨ 20 SG @4 ਗ੍ਰਾਮ ਜਾਂ ਬੁਪਰੋਫੇਜ਼ਿਨ 15% + ਐਸੀਫੇਟ 35% WP @25 ਗ੍ਰਾਮ ਡੇਲਟਾਮੇਥ੍ਰਿਨ 0.72% + ਬੁਪ੍ਰੋਫੇਜ਼ਿਨ 5.65% EC @20 ਮਿਲੀ ਜਾਂ ਫੇਨੋਬੁਕਾਰਬ 20% + ਬੁਪ੍ਰੋਫੇਜ਼ਿਨ 5% EC @20 ਮਿਲੀ ਜਾਂ ਫਲੁਬੇਂਡਾਇਮਾਈਡ 4% + ਬੁਪ੍ਰੋਫੇਜ਼ਿਨ 20% EC @ 10 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ • ਕੀਟਨਾਸ਼ਕ ਸਪਰੇਅ ਕਰਨ ਵੇਲੇ ਨੋਕ ਨੂੰ ਤਨੇ ਵੱਲ ਰੱਖੋ • ਸਪਰੇਅ ਝੌਨੇ ਵਿੱਚ ਲੀਫ ਫੋਲਡਰ ਅਤੇ ਸਟੇਮ ਬੋਰਰ ਦਾ ਸਪਰੇਅ ਕਰਨ ਲਈ ਵੀ ਵਰਤੀ ਜਾ ਸਕਦੀ ਹਨ। • ਇਹਨਾਂ ਦੇ ਦਿਖਣ ਦੀ ਸ਼ੁਰੂਆਤ ਤੇ ਹੀ ਸੰਕ੍ਰਮਿਤ ਖੇਤਰ ਤੇ ਕੀਟਨਾਸ਼ਕ ਲਗਾਓ
ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
155
1