Looking for our company website?  
AgroStar Krishi Gyaan
Pune, Maharashtra
02 Dec 19, 10:00 AM
ਸਲਾਹਕਾਰ ਲੇਖਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਮਟਰ ਦੀ ਫਸਲ ਵਿੱਚ ਏਕੀਕ੍ਰਿਤ ਕੀਟ ਅਤੇ ਰੋਗ ਪ੍ਰਬੰਧਨ
ਐਫਿਡਜ਼: ਇਸ ਕੀੜੇ ਦੇ ਨਿਮ੍ਫ ਅਤੇ ਐਡਲ੍ਟ੍ਸ ਦੋਨੋਂ ਬੂਟੇ ਦੇ ਨਰਮ ਹਿੱਸਿਆਂ ਤੋਂ ਜੂਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ। ਇਸ ਕੀੜੇ ਦੇ ਹਮਲੇ ਤੋਂ ਬਾਅਦ, ਪੱਤਿਆਂ 'ਤੇ ਕਾਲੇ ਧੱਬੇ ਬਣ ਜਾਂਦੇ ਹਨ, ਜਿਸ ਨਾਲ ਬੂਟੇ ਦੇ ਵਾਧੇ ਅਤੇ ਉਪਜ 'ਤੇ ਅਸਰ ਪੈਂਦਾ ਹੈ।
ਪ੍ਰਬੰਧਨ: 1. ਜਿੱਥੇ ਐਫਿਡਜ਼ ਹੋਵੇ ਉਥੋਂ ਬੂਟੇ ਦੀ ਡੰਡੀ ਜਾਂ ਹੋਰ ਹਿੱਸਿਆਂ ਨੂੰ ਤੋੜ ਦਿਓ। 2. ਨਿੰਮ ਦੇ ਤੇਲ ਨੂੰ 1500 ਪੀਪੀਐਮ 1 ਲੀਟਰ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਇਸ ਨੂੰ 10 ਦਿਨਾਂ ਦੇ ਅੰਤਰਾਲ 'ਤੇ ਸਪਰੇਅ ਕਰੋ। 3. ਵਾਧੂ ਫੈਲਾਵ ਦੀ ਸਥਿਤੀ ਵਿੱਚ, ਥਿਆਮੈਥੋਕਸਾਮ 25% WG @ 40 ਗ੍ਰਾਮ/ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ। ਲੀਫ ਮਾਈਨਰ: ਇਹ ਕੀੜਾ ਬੂਟੇ ਦੇ ਵਿਕਾਸ ਦੇ ਪੜਾਅ ਦੌਰਾਨ ਜਿਆਦਾ ਨੁਕਸਾਨਦੇਹ ਹੁੰਦਾ ਹੈ। ਇਸ ਕੀੜੇ ਦਾ ਲਾਰਵਾ ਪੱਤਿਆਂ ਵਿੱਚ ਸੁਰੰਗ ਬਣਾ ਦਿੰਦਾ ਹੈ ਅਤੇ ਪੱਤਿਆਂ ਦੇ ਹਰੇ ਹਿੱਸੇ ਨੂੰ ਖਾ ਕੇ ਪੱਤਿਆਂ ਨੂੰ ਨਸ਼ਟ ਕਰ ਦਿੰਦਾ ਹੈ। ਪ੍ਰਬੰਧਨ: 1. ਇਸ ਕੀੜੇ ਦੇ ਨਿਯੰਤ੍ਰਣ ਲਈ 4% ਨਿੰਮ ਕਰਨਲ ਪਾਊਡਰ (ਪ੍ਰਤੀ ਲੀਟਰ ਪਾਣੀ ਵਿੱਚ 40 ਗ੍ਰਾਮ ਨਿੰਮ ਦਾ ਕਰਨਲ ਪਾਊਡਰ) ਦੀ ਸਪਰੇਅ ਲਾਭਦਾਇਕ ਪਾਈ ਗਈ ਹੈ। 2. ਵਾਧੂ ਫੈਲਾਵ ਦੀ ਸਥਿਤੀ ਵਿੱਚ, ਇਮਿਡਾਕਲੋਪ੍ਰਿਡ 17.8% SL @ ਨੂੰ 40 ਮਿਲੀ ਪ੍ਰਤੀ ਏਕੜ 200 ਲੀਟਰ ਪਾਣੀ ਨਾਲ ਜਾਂ ਥਿਆਮੈਥੋਕਸਾਮ 25% WG @ 40 ਗ੍ਰਾਮ ਪ੍ਰਤੀ ਏਕੜ 200 ਲੀਟਰ ਨਾਲ 10 ਤੋਂ 15 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰਨਾ ਚਾਹੀਦਾ ਹੈ। ਮਟਰ ਦੇ ਮੁੱਖ ਰੋਗ ਪਾਊਡਰ ਫ਼ਫ਼ੂੰਦੀ ਰੋਗ: ਇਸ ਬਿਮਾਰੀ ਨਾਲ ਡੰਡੀ, ਪੱਤੇ ਅਤੇ ਫਲੀਆਂ ਪ੍ਰਭਾਵਤ ਹੁੰਦੀਆਂ ਹਨ। ਪ੍ਰਭਾਵਤ ਜਗ੍ਹਾ 'ਤੇ ਹਲਕੇ ਦਾਗ ਬਣ ਜਾਂਦੇ ਹਨ, ਜੋ ਬਾਅਦ ਵਿੱਚ ਚਿੱਟੇ ਪਾਊਡਰ ਵਿੱਚ ਬਦਲ ਜਾਂਦੇ ਹਨ ਅਤੇ ਇਕ ਦੂਜੇ ਵਿੱਚ ਰਲ ਜਾਂਦੇ ਹਨ ਅਤੇ ਹੌਲੀ ਹੌਲੀ ਸਾਰਾ ਪੱਤਾ ਅਤੇ ਬੂਟਾ ਚਿੱਟੇ ਪਾਊਡਰ ਨਾਲ ਢਕ ਜਾਂਦਾ ਹੈ ਅਤੇ ਫੇਰ ਪੱਤੇ ਝੜ ਜਾਂਦੇ ਹਨ। ਪ੍ਰਬੰਧਨ: 1. ਰੋਧਕ ਕਿਸਮਾਂ ਦੀ ਚੋਣ ਕਰੋ। 2. ਫੈਲਣ ਦੀ ਸ਼ੁਰੂਆਤ ਵਿਚ, ਸਲਫਰ 80% WG @ 500 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਮੁਰਝਾਉਣਾ: ਇਹ ਮਟਰਾਂ ਵਿੱਚ ਹੋਣ ਵਾਲੀ ਇਕ ਫੰਗਲ ਬਿਮਾਰੀ ਹੈ। ਪ੍ਰਭਾਵਿਤ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬੂਟਾ ਸੁੱਕ ਜਾਂਦਾ ਹੈ। ਪ੍ਰਬੰਧਨ: 1. ਫਸਲ ਦੇ ਰੋਗ ਦੀ ਰੋਕਥਾਮ ਲਈ, ਬੀਜ ਨੂੰ ਥਾਇਰਾਮ 2 ਗ੍ਰਾਮ + ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਕਿੱਲੋ ਬੀਜ ਜਾਂ ਟ੍ਰਾਈਕੋਡਰਮਾ 4 ਗ੍ਰਾਮ + ਬੀਟਾਵੈਕਸ 2 ਗ੍ਰਾਮ ਕਿਲੋ ਦੇ ਉਪਚਾਰ ਦੇ ਨਾਲ ਬੀਜਿਆ ਜਾਣਾ ਚਾਹੀਦਾ ਹੈ। 2. ਰੋਗ ਦੇ ਲਈ ਪ੍ਰਤੀ ਰੋਧਕ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। 3. ਖੜ੍ਹੀ ਫਸਲ ਵਿੱਚ ਰੋਗ ਦੀ ਰੋਕਥਾਮ ਲਈ, ਕਾਰਬੈਂਡਾਜ਼ਿਮ 50% WP @ ਗ੍ਰਾਮ/ਏਕੜ ਦੀ ਜੜ੍ਹ ਦੀ ਮਿੱਟੀ ਵਿੱਚ 200 ਲੀਟਰ ਪਾਣੀ ਵਿੱਚ ਘੁਲਣੀ ਚਾਹੀਦੀ ਹੈ। ਸਰੋਤ: ਐਗਰੋਸਟਾਰ ਐਗਰੋਨੋਮੀ ਸੈਂਟਰ ਆਫ ਐਕਸੀਲੈਂਸ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
161
0