Looking for our company website?  
AgroStar Krishi Gyaan
Pune, Maharashtra
15 Apr 19, 10:00 AM
ਸਲਾਹਕਾਰ ਲੇਖਕ੍ਰਿਸ਼ੀ ਜਾਗਰਨ
ਪੌਲੀਹਾਊਸ ਖੇਤੀ ਨਾਲ ਆਪਣੀ ਪੈਦਾਵਾਰ ਵਧਾਓ!
ਪੌਲੀਹਾਉਸ ਜਾਂ ਗ੍ਰੀਨਹਾਉਸ ਪੌਲੀਥੀਨ ਸ਼ੀਟ ਦੀ ਇਕ ਸੰਰਚਨਾ ਹੈ ਜੋਕਿ ਆਮਤੌਰ ਤੇ ਅਰਧ-ਚੱਕਰੀ, ਚੌਕੋਰ ਅਤੇ ਲੰਮੇ ਆਕਾਰ ਵਿੱਚ ਹੁੰਦਾ ਹੈ। ਇਸ ਵਿੱਚ ਸਬਜ਼ੀਆਂ, ਫੁੱਲਾਂ ਦੀ ਫਸਲਾਂ ਅਤੇ ਸਜਾਵਟੀ ਫਸਲਾਂ ਨੂੰ ਉਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪੌਲੀਹਾਊਸ ਕਿਸਾਨਾਂ, ਖਾਸ ਤੌਰ 'ਤੇ ਜੈਵਿਕ ਖੇਤੀ ਨੂੰ ਪਹਿਲ ਦੇਣ ਵਾਲਿਆਂ ਨੂੰ ਲਾਭ ਪ੍ਰਦਾਨ ਕਰਦਾ ਹੈ।
ਹੇਠਾਂ ਪੌਲੀਹਾਊਸ ਦੇ ਕੁਝ ਫਾਇਦੇ ਦੱਸੇ ਗਏ ਹਨ: • ਪੌਦੇ ਨਿਯੰਤਰਿਤ ਤਾਪਮਾਨ ਵਿੱਚ ਉਗਾਏ ਜਾਂਦੇ ਹਨ ਇਸਲਈ ਫਸਲਾਂ ਦੇ ਨੁਕਸਾਨ ਜਾਂ ਖਰਾਬੀ ਦੀ ਸੰਭਾਵਨਾ ਘੱਟ ਹੁੰਦੀ ਹੈ • ਕਿਸੇ ਖਾਸ ਮੌਸਮ ਦੀ ਉਡੀਕ ਕੀਤੇ ਬਿਨਾਂ ਸਾਰਾ ਸਾਲ ਫਸਲ ਉਗਾਈ ਜਾ ਸਕਦੀ ਹੈ। • ਪੌਲੀਹਾਉਸ ਵਿਚ ਬਹੁਤ ਘੱਟ ਕੀੜੇ ਅਤੇ ਮਕੋੜੇ ਹੁੰਦੇ ਹਨ • ਬਾਹਰੀ ਜਲਵਾਯੂ ਦੀ ਫਸਲ ਦੇ ਵਿਕਾਸ ਨੂੰ ਪ੍ਰਭਾਵਤ ਨਹੀਂ ਕਰਦੀ • ਪੌਲੀਹਾਊਸ ਵਿੱਚ ਉੱਚ ਗੁਣਵੱਤਾ ਦੀ ਪੈਦਾਵਾਰ ਹੁੰਦੀ ਹੈ • ਚੰਗੀ ਨਾਲੀ ਅਤੇ ਹਵਾ ਦਾ ਸਿਸਟਮ • ਪੌਲੀਹਾਉਸ ਕਿਸੇ ਵੀ ਮੌਸਮ ਦੌਰਾਨ ਪੌਦਿਆਂ ਲਈ ਸਹੀ ਵਾਤਾਵਰਨ ਦੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ • 5 ਤੋਂ 10 ਵਾਰ ਤਕ ਉਪਜ ਵਧਾਉ • ਫ਼ਸਲ ਦੀ ਛੋਟੀ ਮਿਆਦ • ਖਾਦ ਦੇਣਾ ਆਸਾਨ ਹੁੰਦਾ ਹੈ ਅਤੇ ਡਰਿਪ ਸਿੰਚਾਈ ਦੀ ਮਦਦ ਨਾਲ ਸਵੈਚਾਲਿਤ ਢੰਗ ਨਾਲ ਕੰਟਰੋਲ ਕੀਤਾ ਜਾਂਦਾ ਹੈ ਸਰੋਤ: ਕ੍ਰਿਸ਼ੀ ਜਾਗਰਨ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
267
1