Looking for our company website?  
AgroStar Krishi Gyaan
Pune, Maharashtra
22 Jun 19, 06:00 PM
ਜੈਵਿਕ ਖੇਤੀhttp://satavic.org
ਵੱਖ ਵੱਖ ਕਿਸਮਾਂ ਦੀ ਫਸਲ ਪ੍ਰਣਾਲੀ ਦੀ ਮਹੱਤਤਾ
ਪਰੰਪਰਾਗਤ ਕਿਸਾਨਾਂ ਨੂੰ ਫਸਲ ਚੱਕਰ, ਕਈ-ਫਸਲਾਂ, ਅੰਤਰ ਫਸਲ ਅਤੇ ਪੋਲੀਕਲਚਰ ਪ੍ਰਣਾਲੀ ਦਾ ਪਾਲਣ ਕਰਦੇ ਹੋਏ ਉਹਨਾਂ ਦੇ ਕੋਲ ਉਪਲਬਧ ਸਾਧਨਾਂ ਮਿੱਟੀ, ਪਾਣੀ ਅਤੇ ਰੋਸ਼ਨੀ, ਵਾਤਾਵਰਨ ਲਈ ਘੱਟੋ-ਘੱਟ ਮੁੱਲ ਤੇ ਸਾਰੀ ਚੀਜਾਂ ਦੀ ਵਰਤੋਂ ਕਰਨਾ ਸਿਖੇ। ਕੇਰਲ ਦੇ ਘਰਾਂ ਦੇ ਬਾਗ ਇਸਦਾ ਸ਼ਾਨਦਾਰ ਉਦਾਹਰਨ ਹਨ। ਫਸਲ ਚੱਕਰ: ਇਹ ਫਸਲ ਲੜੀ ਹੈ ਜਿੱਥੇ ਦੋ ਵੱਖ-ਵੱਖ ਫਸਲ ਕਿਸਮਾਂ ਦਾ ਇੱਕ ਦੂਜੇ ਦਾ ਪਾਲਣ ਕਰਦੀਆਂ ਹਨ। ਕੁਝ ਉਦਾਹਰਣਾਂ ਵਿੱਚ ਅਨਾਜ ਅਤੇ ਫਲੀਦਾਰ, ਡੂੰਘੀ-ਜੜ੍ਹਾਂ ਵਾਲੀ ਅਤੇ ਛੋਟੀ ਜੜ੍ਹਾਂ ਦੀ ਫਸਲਾਂ ਹੁੰਦੀਆਂ ਹਨ ਅਤੇ ਜਿੱਥੇ ਦੂਜੀ ਫਸਲ ਵੀ ਪਹਿਲੀ ਫਸਲ ਨੂੰ ਕੁਝ ਮਹੀਨੇ ਪਹਿਲਾਂ (ਜਿਵੇਂ ਕਿ ਚੌਲ+ਕਣਕ, ਚੌਲ+ਕਪਾਹ) ਦਿੱਤੀ ਖਾਦ ਜਾਂ ਸਿੰਚਾਈ ਦੀ ਵਰਤੋਂ ਕਰ ਸਕੇ। ਬਹੁ-ਫਸਲ: ਇਸਦਾ ਮਤਲਬ ਦੋ ਜਾਂ ਜਿਆਦਾ ਫਸਲਾਂ ਨੂੰ ਇਕ ਸਾਥ ਲਗਾਉਣਾ ਹੈ। ਕਿਸਾਨਾਂ ਨੂੰ ਪਹਿਲਾਂ ਹੀ ਭਾਰਤੀ ਖੇਤੀ ਪਰੰਪਰਾ ਵਿੱਚ ਜਿਆਦਾ ਤੋਂ ਜਿਆਦਾ 15 ਕਿਸਮਾਂ ਦੀ ਫਸਲ ਨੂੰ ਇਕ ਸਾਥ ਬੀਜਣ ਵਾਰੇ ਜਾਣਕਾਰੀ ਹੈ। ਬਹੁ-ਫਸਲ ਦਾ ਉਦਾਹਰਣ ਹੈ ਟਮਾਟਰ+ਪਿਆਜ+ਗੇਂਦਾ (ਜਿੱਥੇ ਕੁਝ ਟਮਾਟਰ ਦੇ ਕੀੜੇ ਗੇਂਦੇ ਦੁਆਰਾ ਮਾਰੇ ਜਾ ਸਕਦੇ ਹਨ)। ਅੰਤਰ-ਫਸਲ: ਇਸਦਾ ਮਤਲਬ ਪਹਿਲੀ ਫਸਲ ਦੇ ਅੰਦਰ ਥਾਂ ਵਿੱਚ ਦੂਜੀ ਫਸਲ ਲਗਾਉਣਾ ਹੈ। ਇਸਦਾ ਸ਼ਾਨਦਾਰ ਉਦਾਹਰਣ ਹੈ ਕਈ-ਪਰਤਾਂ ਵਿੱਚ ਨਾਰੀਅਲ+ਕੇਲਾ+ਅਨਾਨਾਸ/ਅਦਰਕ/ਫਲੀਦਾਰ ਚਾਰਾ/ ਚਿਕਿਤਸਕ ਜਾਂ ਸੁਗੰਧਿਤ ਪੌਦੇ ਲਗਾਉਣਾ ਹੈ। ਇਸਦੇ ਨਾਲ ਹੀ ਇਹ ਵੀ ਪੱਕਾ ਕੀਤਾ ਜਾਵੇ ਕਿ ਖੇਤਾਂ ਵਿੱਚ ਵਿਵਭੰਨਤਾ ਹੋਵੇ, ਅੰਤਰ ਫਸਲ ਲਗਾਉਣ ਨਾਲ ਵੱਧ ਤੋਂ ਵੱਧ ਉਪਯੋਗ ਵੀ ਕੀਤਾ ਜਾ ਸਕਦਾ ਹੈ। ਪੋਲੀਕਲਚਰ: ਉੱਤੇ ਦਿੱਤੇ ਪੋਲੀਕਲਚਰ ਅਤੇ ਵਿਵਭੰਨਤਾ ਦੇ ਫਾਰਮ ਹਨ; ਇਸ ਨਾਲ ਪੇਸਟ ਦੀ ਆਬਾਦੀ ਨਿਯੰਤ੍ਰਣ ਵਿੱਚ ਰਹਿੰਦੀ ਹੈ। ਸੰਗਮ ਵਿੱਚ ਲੀਫ ਫਾਲ ਅਤੇ ਹੋਰ ਫਸਲਾਂ ਦਾ ਖੂੰਹਦ ਮਿੱਟੀ ਜਾਂ ਖਾਦ ਦੇ ਢੇਰ ਵਿੱਚ ਜਿਆਦਾ ਮਹੱਤਤ ਵੱਧਾ ਦਿੰਦੇ ਹਨ, ਉਹ ਪੌਸ਼ਟਿਕ ਮਿਸ਼ਰਣ ਦੇ ਕਾਰਨ ਇਸਦਾ ਹਿੱਸਾ ਬਣ ਜਾਂਦੇ ਹਨ। ਫਸਲ ਨੂੰ ਕਵਰ ਕਰਨਾ: ਇਹ ਆਮ ਤੌਰ 'ਤੇ ਨਾਈਟ੍ਰੋਜਨ-ਫਿਕਸਿੰਗ ਫਸਲਾਂ ਨਾਲ ਕੀਤਾ ਜਾਂਦਾ ਹੈ ਜੋ ਤੇਜ਼ੀ ਨਾਲ ਵਧ ਦੀਆਂ ਹਨ ਅਤੇ ਇਹਨਾਂ ਨੂੰ ਪਾਣੀ ਜਾਂ ਵਾਧੂ ਖਾਦ ਵਰਗੀ ਘੱਟ ਲੋੜ ਹੁੰਦੀ ਹੈ ਜਾਂ ਕਿਸੇ ਚੀਜ ਦੀ ਲੋੜ ਨਹੀਂ ਹੁੰਦੀ। ਜਦੋਂ ਫਸਲਾਂ ਕੁਝ ਅਵਸ਼ੇਸ਼ ਛੱਡ ਦਿੰਦਿਆਂ ਹਨ, ਉਹ ਜਿਆਦਾਤਰ ਮਿੱਟੀ ਨੂੰ ਕਵਰ ਕਰਨ, ਮਿੱਟੀ ਵਿੱਚ ਨਾਈਟ੍ਰੋਜਨ ਪਾਉਣ, ਘਾਹ ਨੂੰ ਰੋਕਣ, ਮਿੱਟੀ ਦੀ ਢਾਹ ਨੂੰ ਰੋਕਦੇ ਹਨ, ਅਤੇ ਬਾਅਦ ਵਿੱਚ ਇਹ ਬਾਓਮਾਸ ਜਾਂ ਚਾਰੇ ਵਾਂਗ ਵਰਤਿਆ ਜਾ ਸਕਦਾ ਹੈ। ਵੈਲਵੇਟ ਬੀਨ ਆਮ ਉਦਾਹਰਣ ਹੈ ਜਿਸਨੂੰ ਚਾਰੇ ਫਸਲ ਵਾਂਗ ਵਰਤਿਆ ਜਾਂਦਾ ਹੈ ਅਤੇ ਬਾਓਮਾਸ ਲਈ ਜਨਰੇਟਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਹੋਰ ਉਪਯੋਗੀ ਕਵਰ ਫਸਲ ਡੋਲੀਚੋਸ ਲਬਲਬ ਹੈ, ਜੋ ਚਾਰੇ ਅਤੇ ਖਾਣੇ ਦਾ ਸਰੋਤ ਹੈ। ਸਰੋਤ- http://satavic.org
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
408
0