AgroStar Krishi Gyaan
Pune, Maharashtra
10 Aug 19, 06:30 PM
ਜੈਵਿਕ ਖੇਤੀଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਅਨਾਰ ਦੀ ਫਸਲ ਵਿੱਚ ਨੇਮਾਟੋਡ (ਗੋਲ ਕੀੜਿਆਂ) ਦਾ ਜੈਵਿਕ ਨਿਯੰਤਰਣ
ਵਰਤਮਾਨ ਦ੍ਰਿਸ਼ਾਂ ਵਿੱਚ, ਨੇਮਾਟੋਡ ਸਾਰੀਆਂ ਫਸਲਾਂ ਵਿੱਚ ਮੁੱਖ ਸਮੱਸਿਆ ਹੈ। ਜ਼ਿਆਦਾ ਨਮੀ ਅਤੇ ਗਿੱਲੀ ਮਿੱਟੀ ਦੇ ਕਾਰਨ, ਪੌਦੇ ਦੀਆਂ ਜੜ੍ਹਾਂ ਉਤੇ ਨੇਮਾਟੋਡ ਸੰਕ੍ਰਮਣ ਜਾਂ ਰੁੱਖ ਦੀ ਜੜ੍ਹਾਂ ਉਤੇ ਪਿਤ ਗਠਨ ਦਿਖਾਈ ਦੇਣਗੇ। ਨੇਮਾਟੋਡ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਹ ਫਸਲ ਦੀ ਛੋਟੀ ਜੜ੍ਹਾਂ ਦੇ ਅੰਦਰੂਨੀ ਹਿੱਸਿਆਂ ਵਿਚ ਰਹਿ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਜੜ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਪੌਦਿਆਂ ਦੇ ਪੋਸ਼ਣ ਵਿਚ ਰੁਕਾਵਟ ਦੇ ਨਾਲ-ਨਾਲ ਪਿਤ ਦਾ ਗਠਨ ਹੁੰਦਾ ਹੈ। ਇਸ ਨੁਕਸਾਨ ਦੇ ਕਾਰਨ ਪੌਦੇ ਦੇ ਪੱਤੇ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਨੇਮਾਟੋਡ ਦੇ ਕਾਰਨ ਹੋਏ ਨੁਕਸਾਨ ਦੁਆਰਾ ਹੋਰ ਫੰਗਲ ਜੀਵਾਣੂ ਵੀ ਸੰਕ੍ਰਮਿਤ ਹੋ ਸਕਦੇ ਹਨ।ਨੇਮਾਟੋਡ, ਪੌਦੇ ਦੇ ਸੁੱਕਣ ਅਤੇ ਅਨਾਰ ਦੀ ਫਸਲ ਨੂੰ ਮੁਰਝਾਉਣ ਲਈ ਵੀ ਆਮ ਕਾਰਕ ਹੁੰਦੇ ਹਨ। ਅਨਾਰ ਦੇ ਬਾਗ ਵਿੱਚ ਨੇਮਾਟੋਡ ਦਾ ਨਿਯੰਤ੍ਰਣ ਕਰਨ ਲਈ ਇਹਨਾਂ ਜੈਵਿਕ ਪ੍ਰਬੰਧਨ ਤਰੀਕਿਆਂ ਨੂੰ ਲਗਾਤਾਰ ਵਰਤੋ: • ਅਨਾਰ ਦੇ ਨਵੇਂ ਬਾਗ਼ ਲਾਉਣ ਤੋਂ ਪਹਿਲਾਂ ਮਿੱਟੀ ਦਾ ਸੋਲਰਾਈਜ਼ੇਸ਼ਨ ਕਰਨਾ ਚਾਹੀਦਾ ਹੈ, ਜੋ ਮਿੱਟੀ ਵਿੱਚ ਨੇਮਾਟੋਡਸ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰੇਗਾ। • ਅਨਾਰ ਦੇ ਬਾਗ ਵਿੱਚ ਅੰਤਰਫਸਲ ਲਈ- ਟਮਾਟਰ, ਬੈਂਗਣ, ਮਿਰਚਾਂ ਅਤੇ ਭਿੰਡੀ ਨਾ ਉਗਾਓ। • ਰੁੱਖਾਂ ਦੀ ਬਹਾਰ ਜਾਂ ਕਟਾਈ ਤੋਂ ਬਾਅਦ, ਅਨਾਰ ਦੇ ਬਾਗ ਦੇ ਵਿੱਚ ਅਤੇ ਆਲੇ-ਦੂਆਲੇ ਅਫਰੀਕੀ ਗੇਂਦੇ ਦੇ ਫੁੱਲ ਲਗਾਉਣੇ ਚਾਹੀਦੇ ਹਨ। • ਰੁੱਖਾਂ ਦੇ ਆਲੇ-ਦੂਆਲੇ ਰਿੰਗ ਬੇਸਿਨ ਬਣਾਓ ਅਤੇ ਰੁੱਖਾਂ ਨੂੰ ਨੀਮ ਕੇਕ @ 2-3 ਕਿਲੋ ਪ੍ਰਤੀ ਪੌਦਾ ਦੇਣਾ ਚਾਹੀਦਾ ਹੈ। • ਮਿੱਟੀ ਵਿੱਚ ਖੇਤ ਦੀ ਖਾਦ ਦੇ ਨਾਲ ਪ੍ਰਤੀ ਏਕੜ ਵਿੱਚ ਟ੍ਰਿਕੋਡਰਮਾਪਲਸ @ 500ਗ੍ਰਾਮ ਅਤੇ ਪੈਸਿਲੋਮਾਇਸਿਸ ਲਿਲੇਸਾਇਨਸ @ 1-3 ਕਿਲੋ ਦੇਣਾ ਚਾਹੀਦਾ ਹੈ ਅਤੇ ਇਸਨੂੰ 30-ਦਿਨਾਂ ਦੇ ਅੰਤਰਾਲ ਤੇ ਲਗਾਤਾਰ ਦੇਣਾ ਚਾਹੀਦਾ ਹੈ। ਸਰੋਤ: ਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੇਂਸ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
161
3