AgroStar Krishi Gyaan
Pune, Maharashtra
25 Aug 19, 06:30 PM
ਪਸ਼ੂ ਪਾਲਣਪਸ਼ੂ ਪਾਲਣ ਅਤੇ ਪ੍ਰਬੰਧਨ ਵਿਭਾਗ, ਜੂਨਾਗੜ੍ਹ
ਪਸ਼ੂਆਂ ਵਿੱਚ ਆਮ ਬੀਮਾਰੀਆਂ ਅਤੇ ਉਹਨਾਂ ਦਾ ਘਰੇਲੂ ਇਲਾਜ
ਪਸ਼ੂ ਦੀ ਸਿਹਤ ਬਹੁਤ ਅਹਿਮ ਹੁੰਦੀ ਹੈ, ਇਸਦੇ ਨਾਲ ਹੀ ਉਹਨਾਂ ਨੂੰ ਦਿੱਤਾ ਗਿਆ ਆਹਾਰ ਵੀ ਮਹੱਤਵਪੂਰਨ ਹੁੰਦਾ ਹੈ। ਜੇਕਰ ਪਸ਼ੂਪਾਲਣ ਕਰਨ ਦੇ ਮਾਹਰ ਪਸ਼ੂਆਂ ਦੀ ਬੀਮਾਰੀਆਂ ਦੇ ਲੱਛਣਾ ਵਾਰੇ ਜਾਣੂ ਹਨ, ਤਾਂ ਬੀਮਾਰੀ ਨੂੰ ਪਹਿਲੇ ਹੀ ਸਤਰ ਤੇ ਠੀਕ ਕੀਤਾ ਜਾ ਸਕਦਾ ਹੈ। ਹੇਠਾਂ ਕੁਝ ਪਸ਼ੂਆਂ ਦੀ ਬੀਮਾਰੀਆਂ ਅਤੇ ਉਹਨਾਂ ਦੇ ਘਰੇਲੂ ਇਲਾਜ ਵਾਰੇ ਜਾਣਕਾਰੀ ਦਿੱਤੀ ਗਈ ਹੈ। ਆਫਰਨਾ ਇਸ ਤਰ੍ਹਾਂ ਦੀ ਬੀਮਾਰੀ ਆਮਤੌਰ ਤੇ ਉਦੋਂ ਹੁੰਦੀ ਹੈ, ਜਦੋਂ ਪਸ਼ੂ ਉਮੀਦ ਤੋਂ ਜਿਆਦਾ ਹਰਾ ਚਾਰਾ ਖਾ ਲੈਂਦਾ ਹੈ। ਇਹ ਬੀਮਾਰੀ ਮਾਨਸੂਨ ਅਤੇ ਸਰਦੀਆਂ ਦੇ ਦੌਰਾਨ ਬਹੁਤ ਆਮ ਹੁੰਦੀ ਹੈ। ਇਸ ਬੀਮਾਰੀ ਵਿਚ, ਪਸ਼ੂ ਦੇ ਢਿੱਡ ਵਿਚ ਗੈਸ ਭਰ ਜਾਂਦੀ ਹੈ ਅਤੇ ਪਸ਼ੂ ਬੇਚੈਨ ਹੋ ਜਾਂਦਾ ਹੈ। ਇਲਾਜ • ਖਾਣ ਵਾਲੇ 500 ਮਿਲੀ ਤੇਲ ਵਿਚ 50 ਤੋਂ 60 ਮਿਲੀ ਤਾਰਪੀਨ ਤੇਲ ਰਲਾਓ ਅਤੇ ਪਸ਼ੂ ਨੂੰ ਖਿਲਾਓ • ਲੱਸੀ ਵਿਚ ਹੀਂਗ ਨੂੰ ਲਾਲ ਮਿਰਚ ਦੇ ਪਾਊਡਰ ਨਾਲ ਰਲਾ ਕੇ ਪਸ਼ੂ ਨੂੰ ਪਿਲਾਉਣ ਨਾਲ ਉਸਨੂੰ ਰਾਹਤ ਮਿਲਦੀ ਹੈ। • ਰੂੰ ਨੂੰ ਮਿੱਟੀ ਦੇ ਤੇਲ ਵਿੱਚ ਭਿਗਾ ਕੇ ਪਸ਼ੂ ਨੂੰ ਸੁੰਘਾ ਦਿਓ • ਬਹੁਤ ਜਿਆਦਾ ਗੈਸ ਹੋਣ ਤੇ, ਪਤਲੀ ਸੂਈ ਦੇ ਨਾਲ ਢਿੱਡ ਵਿਚੋਂ ਗੈਸ ਬਾਹਰ ਕੱਢੋ (ਇਹ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ; ਪੂਰੀ ਜਾਣਕਾਰੀ ਤੋਂ ਬਿਨਾਂ ਇਹ ਕੰਮ ਨਾ ਕਰੋ।) ਕਬਜ਼: ਕੁਝ ਮਾਮਲਿਆਂ ਵਿਚ ਪਸ਼ੂ ਸਹੀ ਤਰ੍ਹਾਂ ਭੋਜਨ ਹਜ਼ਮ ਨਹੀਂ ਕਰ ਪਾਉਂਦੇ, ਇਸ ਲਈ ਪਹਿਲਾਂ ਵਰਗਾ ਗੋਹਾ ਨਹੀਂ ਦਿੰਦੇ ਕਿਉਂਕੀ ਉਹਨਾਂ ਦੀ ਖਾਦੀ ਹੋਈ ਖੁਰਾਕ ਆਂਦਰ ਤੋਂ ਪਰੇ ਨਹੀਂ ਜਾਂਦੀ। ਹੱਲ • ਪਾਣੀ ਵਿਚ ਜਲਦੀ ਘੁੱਲ ਜਾਣ ਵਾਲਾ 250 ਗ੍ਰਾਮ ਲੂਣ (ਮੈਗਨੀਸ਼ੀਅਮ ਸਲਫੇਟ) ਪਸ਼ੂ ਨੂੰ ਖਿਲਾਓ • ਨੱਕ ਰਾਹੀਂ ਖਾਣ ਵਾਲਾ 1 ਲੀਟਰ ਤੇਲ ਜਾਂ 350 ਮਿਲੀ ਸਰੋਂ ਦਾ ਤੇਲ ਪਸ਼ੂ ਨੂੰ ਖਿਲਾਓ, ਜਿਸ ਨਾਲ ਰਾਹਤ ਮਿਲੇਗੀ • ਨਵੇਂ ਜੰਮੇ ਪਸ਼ੂ ਨੂੰ ਦਸਤ ਲੱਗਣ ਦੇ ਮਾਮਲੇ ਵਿਚ ਤਾਜੀ ਲੱਸੀ ਦਿਓ ਸਰੋਤ: ਪਸ਼ੂ ਪਾਲਣ ਅਤੇ ਪ੍ਰਬੰਧਨ ਵਿਭਾਗ, ਜੂਨਾਗੜ੍ਹ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
657
1